ਹੁਸ਼ਿਆਰਪੁਰ, 6 ਜੁਲਾਈ (ਵਿਸ਼ਵ ਵਾਰਤਾ)-
ਸਰਕਾਰ ਸੀਨੀਅਰ ਸਿਟੀਜਨ ਨੂੰ ਹਰ ਤਰ•ਾਂ ਦੀਆਂ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ, ਇਸ ਲਈ ਸਾਰੇ ਵਿਭਾਗ ਪਹਿਲ ਦੇ ਆਧਾਰ ‘ਤੇ ਸੀਨੀਅਰ ਸਿਟੀਜਨ ਦੇ ਕੰਮ ਕਰਨ। ਇਹ ਵਿਚਾਰ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਅੱਜ ਸੀਨੀਅਰ ਸਿਟੀਜਨ ਨੂੰ ਸੁਵਿਧਾਵਾਂ ਦੇਣ ਸਬੰਧੀ ਜ਼ਿਲ•ਾ ਪੱਧਰੀ ਕਮੇਟੀ ਦੀ 2020-21 ਦੀ ਪਹਿਲੀ ਤਿਮਾਹੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਮੀਟਿੰਗ ਦੌਰਾਨ ਸੀਨੀਅਰ ਸਿਟੀਜਨ ਨੂੰ ਸੁਰੱਖਿਆ, ਸਿਹਤ ਸੁਵਿਧਾਵਾਂ, ਬੈਂਕਾਂ ਅਤੇ ਹੋਰ ਦਫ਼ਤਰਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸੀ.ਜੇ.ਐਮ.-ਕਮ-ਸਕੱਤਰ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਸੁਚੇਤਾ ਅਸ਼ੀਸ਼ ਦੇਵ ਤੋਂ ਇਲਾਵਾ ਉਕਤ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਸੀਨੀਅਰ ਸਿਟੀਜਨ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਇਨ•ਾਂ ਵਿਅਕਤੀਆਂ ਨੂੰ ਉਨ•ਾਂ ਦੇ ਦਫ਼ਤਰਾਂ ਵਿੱਚ ਕੰਮ ਕਰਵਾਉਣ ਦੌਰਾਨ ਕਿਸੇ ਤਰ•ਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ•ਾਂ ਕਿਹਾ ਕਿ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਸੀਨੀਅਰ ਸਿਟੀਜਨ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇ। ਉਨ•ਾਂ ਡਾਕ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਯਕੀਨੀ ਬਣਾਉਣ ਕਿ ਡਾਕਘਰ ਵਿੱਚ ਸੀਨੀਅਰ ਸਿਟੀਜਨ ਲਈ ਬਣਾਏ ਗਏ ਵੱਖਰੇ ਕਾਊਂਟਰ ‘ਤੇ ਸਿਰਫ਼ ਉਨ•ਾਂ ਨਾਲ ਸਬੰਧਤ ਸੇਵਾਵਾਂ ਦਿੱਤੀਆਂ ਜਾਣ। ਉਨ•ਾਂ ਸੀਨੀਅਰ ਸਿਟੀਜਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜ਼ਰੂਰਤ ਪੈਣ ‘ਤੇ ਹੀ ਬੈਂਕਾਂ ਵਿੱਚ ਜਾਣ। ਉਨ•ਾਂ ਕਿਹਾ ਕਿ ਉਨ•ਾਂ ਦੀ ਸੁਵਿਧਾ ਨੂੰ ਦੇਖਦੇ ਹੋਏ ਜ਼ਿਲ•ੇ ਵਿੱਚ ਬੈਂਕਾਂ ਅਤੇ ਪੋਸਟ ਆਫਿਸ ਵਲੋਂ ਉਨ•ਾਂ ਦੇ ਘਰ ਵਿੱਚ ਹੀ ਪੈਨਸ਼ਨ ਦਿੱਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਮਾਰਚ 2020 ਤੋਂ ਲੈ ਕੇ ਮਈ 2020 ਤੱਕ ਬੈਂਕਾਂ ਅਤੇ ਪੋਸਟ ਆਫਿਸ ਰਾਹੀਂ ਬੁਢਾਪਾ ਅਤੇ ਵਿੱਤੀ ਸਹਾਇਤਾ ਸਕੀਮਾਂ ਤਹਿਤ 1,37,010 ਲਾਭਪਾਤਰੀਆਂ ਨੂੰ 30,56,43,000 ਰੁਪਏ ਦਾ ਲਾਭ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਬਜ਼ੁਰਗਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਮਾਸਕ ਦਾ ਪ੍ਰਯੋਗ ਅਤੇ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਅਤੇ ਸਮੇਂ-ਸਮੇਂ ਹੱਥਾਂ ਨੂੰ 20 ਸੈਕਿੰਡ ਤੱਕ ਚੰਗੀ ਤਰ•ਾਂ ਸਾਬਣ ਨਾਲ ਧੋਣ। ਉਨ•ਾਂ ਲੀਡ ਬੈਂਕ ਜ਼ਿਲ•ਾ ਮੈਨੇਜਰ ਨੂੰ ਵੀ ਨਿਰਦੇਸ਼ ਦਿੱਤੇ ਕਿ ਸਾਰੇ ਬੈਂਕ ਇਹ ਯਕੀਨੀ ਬਣਾਉਣ ਕਿ ਜੇਕਰ ਕੋਈ ਸੀਨੀਅਰ ਸਿਟੀਜਨ ਬੈਂਕਾਂ ਤੋਂ ਬਾਹਰ ਲਾਈਨ ਵਿੱਚ ਖੜ•ਾ ਹੈ, ਤਾਂ ਉਸ ਦੀ ਪਹਿਲ ਦੇ ਆਧਾਰ ‘ਤੇ ਬੈਂਕ ਅੰਦਰ ਐਂਟਰੀ ਕਰਵਾਈ ਜਾਵੇ। ਉਨ•ਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਰਕਾਰੀ ਹਸਪਤਾਲਾਂ ਵਿੱਚ ਸੀਨੀਅਰ ਸਿਟੀਜਨ ਲਈ ਬਣਾਏ ਗਏ ਵੱਖਰੇ ਕਾਊਂਟਰ ਅਤੇ ਲਾਈਨ ਵਿੱਚ ਉਨ•ਾਂ ਨੂੰ ਕਿਸੇ ਤਰ•ਾਂ ਦੀ ਕੋਈ ਦਿੱਕਤ ਨਾ ਆਵੇ। ਉਨ•ਾਂ ਹਸਪਤਾਲ ਵਿੱਚ ਸੀਨੀਅਰ ਸਿਟੀਜਨ ਦੀ ਪਹਿਚਾਣ ਲਈ ਰੈਡ ਸਲਿੱਪ ਦੁਬਾਰਾ ਸ਼ੁਰੂ ਕਰਨ ਸਬੰਧੀ ਵੀ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ, ਤਾਂ ਜੋ ਉਨ•ਾਂ ਦਾ ਪਹਿਲ ਦੇ ਆਧਾਰ ‘ਤੇ ਮੁਆਇਨਾ ਹੋ ਸਕੇ।
Punjab farmers: ਕਿਸਾਨਾਂ ਦਾ ਰੋਹ ਜਾਂ ਸੁਪਰੀਮ ਕੋਰਟ ਦਾ ਹੁਕਮ? ਸਰਕਾਰ ਲਈ ਬਣੇ ਵੱਡੀ ਚੁਣੌਤੀ
Punjab farmers: ਕਿਸਾਨਾਂ ਦਾ ਰੋਹ ਜਾਂ ਸੁਪਰੀਮ ਕੋਰਟ ਦਾ ਹੁਕਮ? ਸਰਕਾਰ ਲਈ ਬਣੇ ਵੱਡੀ ਚੁਣੌਤੀ ਕੀ ਡੱਲੇਵਾਲ ਦਾ ਮਰਨ ਵਰਤ...