ਖਰੜ ਅਨਾਜ ਮੰਡੀ ਵਿਚ ਹੁਣ ਤਕ 60630 ਕੁਇੰਟਲ ਕਣਕ ਦੀ ਆਮਦ
ਮੋਹਾਲੀ, 30 ਅਪ੍ਰੈਲ( ਵਿਸ਼ਵ ਵਾਰਤਾ): ਮਾਰਕੀਟ ਕਮੇਟੀ ਖਰੜ ਅਧੀਨ ਪੈਂਦੇ ਕਣਕ ਖ਼ਰੀਦ
ਕੇਂਦਰਾਂ ਵਿਚ ਕਣਕ ਦੀ ਖ਼ਰੀਦ ਨਿਰਵਿਘਨ ਤਰੀਕੇ ਨਾਲ ਜਾਰੀ ਹੈ ਅਤੇ ਖ਼ਰੀਦੀ ਗਈ ਕਣਕ ਵਿਚੋਂ 70
ਫ਼ੀ ਸਦੀ ਫ਼ਸਲ ਦੀ ਚੁਕਾਈ ਦਾ ਕੰਮ ਮੁਕੰਮਲ ਹੋ ਚੁਕਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ
ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ
ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਦਸਿਆ ਕਿ ਖਰੜ ਅਨਾਜ ਮੰਡੀ ਵਿਚ ਹੁਣ
ਤਕ 60630 ਕੁਇੰਟਲ ਕਣਕ ਦੀ ਆਮਦ ਹੋ ਚੁਕੀ ਹੈ ਜਿਸ ਵਿਚੋਂ 37070 ਕੁਇੰਟਲ ਦੀ ਲਿਫ਼ਟਿੰਗ ਦਾ
ਕੰਮ ਮੁਕੰਮਲ ਹੋ ਚੁਕਾ ਹੈ। ਇਸੇ ਤਰ•ਾਂ ਪਿੰਡ ਭਾਗੋਮਾਜਰਾ ਦੇ ਖ਼ਰੀਦ ਕੇਂਦਰ ਵਿਖੇ ਪਹੁੰਚੀ
14730 ਕੁਇੰਟਲ ਕਣਕ ਵਿਚੋਂ 11250 ਕੁਇੰਟਲ, ਚੱਪੜਚਿੜੀ ਵਿਖੇ ਪਹੁੰਚੀ 34520 ਕੁਇੰਟਲ
ਵਿਚੋਂ 26610 ਕੁਇੰਟਲ ਅਤੇ ਦਾਊਂ ਮਾਜਰਾ ਖ਼ਰੀਦ ਕੇਂਦਰ ਵਿਚ ਪੁੱਜੀ 18390 ਕੁਇੰਟਲ ਕਣਕ ਦੀ
ਫ਼ਸਲ ਵਿਚੋਂ 13000 ਕੁਇੰਟਲ ਕਣਕ ਦੀ ਚੁਕਾਈ ਹੋ ਚੁਕੀ ਹੈ। ਉਨ•ਾਂ ਦਸਿਆ ਕਿ ਮੰਡੀਆਂ ਵਿਚ
ਬਾਰਦਾਨੇ ਦੀ ਕੋਈ ਸਮੱਸਿਆ ਨਹੀਂ ਅਤੇ ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਤੁਰੰਤ ਹੱਲ
ਕੀਤਾ ਜਾ ਰਿਹਾ ਹੈ। ਮੱਛਲੀ ਕਲਾਂ ਨੇ ਕਿਹਾ ਕਿ ਉਹ ਖ਼ੁਦ 24 ਘੰਟੇ ਕਣਕ ਦੀ ਖ਼ਰੀਦ ਦਾ ਜਾਇਜ਼ਾ
ਲੈ ਰਹੇ ਹਨ ਅਤੇ ਜੇਕਰ ਕਿਸੇ ਕਿਸਾਨ ਨੂੰ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਬਿਨਾਂ ਝਿਜਕ
ਉਨ•ਾਂ ਨਾਲ ਸੰਪਰਕ ਕਰ ਸਕਦਾ ਹੈ।
ਉਨ•ਾਂ ਇਹ ਵੀ ਕਿਹਾ ਕਿ ‘ਕੋਰੋਨਾ ਵਾਇਰਸ’ ਮਹਾਂਮਾਰੀ ਕਾਰਨ ਮੰਡੀਆਂ ਵਿਚ
ਪੂਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ ਅਤੇ ਮੰਡੀਆਂ ਵਿਚ ਆ ਰਹੇ ਕਿਸਾਨਾਂ,
ਪੱਲੇਦਾਰਾਂ ਅਤੇ ਹੋਰ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਮਾਸਕ ਪਾਉਣ, ਇਕ ਦੂਜੇ ਤੋਂ
ਜ਼ਰੂਰੀ ਫ਼ਾਸਲਾ ਰੱਖਣ ਅਤੇ ਵਾਰ ਵਾਰ ਹੱਥ ਧੋਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਮੱਛਲੀ
ਕਲਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿਥੇ ਕਿਸਾਨਾਂ
ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣ ਲਈ ਵਚਨਬੱਧ ਹੈ, ਉਥੇ ਉਨ•ਾਂ ਦੀ ਸਿਹਤ ਦਾ ਵੀ ਪੂਰਾ ਖ਼ਿਆਲ
ਰੱਖ ਰਹੀ ਹੈ। ਇਸ ਮੌਕੇ ਮੰਡੀ ਮਾਰਕੀਟ ਕਮੇਟੀ ਖਰੜ ਦੀ ਸਕੱਤਰ ਅਰਚਨਾ ਬਾਂਸਲ, ਸੁਪਰਵਾਇਜ਼ਰ
ਹਰਪਾਲ ਸਿੰਘ, ਪਨਸਪ ਦੇ ਇੰਸਪੈਕਟਰ ਬਿਕਰਮਜੀਤ ਸਿੰਘ ਅਤੇ ਆੜ•ਤੀ ਮੋਹਨ ਲਾਲ, ਪਰਮਜੀਤ ਸਿੰਘ
ਪਾਸੀ ਆੜ•ਤੀ, ਕੁਲਵਿੰਦਰ ਸਿੰਘ ਆਕਸ਼ਨ ਰੀਕਾਰਡਰ ਆਦਿ ਵੀ ਮੌਜੂਦ ਸਨ।