ਦੁਕਾਨ ਭਾਜਪਾ ਆਗੂ ਦੇ ਪੁੱਤਰ ਦੀ ਸੀ, ਅੱਗ ਕਾਰਨ ਨੇੜਲੀਆਂ ਬਿਲਡਿੰਗਾਂ ਵਿਚ ਆਈਆਂ ਤਰੇੜਾਂ
ਮਾਨਸਾ, 9 ਜੂਨ (ਵਿਸ਼ਵ ਵਾਰਤਾ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੂਰਜ ਛਾਬੜਾ ਦੇ ਪੁੱਤਰ ਦੀ ਦੁਕਾਨ ਨੂੰ ਲੱਗੀ ਅੱਗ ਕਾਰਨ ਕਰੋੜਾਂ ਦਾ ਨੁਕਸਾਨ ਹੋ ਗਿਆ। ਸੰਘਣੀ ਆਬਾਦੀ ਵਾਲੇ ਖੇਤਰ ਵਨ—ਵੇ ਟਰੈਫਿਕ ਰੋਡ *ਤੇ ਸਥਿਤ ਇਸ ਦੁਕਾਨ ਨੂੰ ਲੱਗੀ ਅੱਗ ਏਨੀ ਭਿਆਨਕ ਸੀ ਕਿ ਫਾਇਰਬਿਗ੍ਰੇਡ ਸਮੇਤ ਸਮਾਜ ਸੇਵੀ ਕਲੱਬਾਂ ਵੱਲੋਂ ਕੀਤੇ ਬੇਹੱਦ ਯਤਨਾਂ ਦੇ ਬਾਵਜੂਦ ਬੁੱਝ ਨਾ ਸਕੀ। ਆਖਰ ਜਦੋਂ ਦੁਕਾਨ ਵਿਚ ਪਿਆ ਸਾਰਾ ਸਮਾਨ ਸੜਕੇ ਸੁਆਹ ਹੋ ਗਿਆ ਤਾਂ ਇਹ ਅੱਗ ਆਪਣੇ ਆਪ ਹੀ ਬੁੱਝ ਗਈ।
ਮੌਕੇ *ਤੇ ਜਾਕੇ ਇਕੱਤਰ ਕੀਤੇ ਵੇਰਵਿਆਂ ਤੋਂ ਪਤਾ ਚੱਲਿਆ ਹੈ ਕਿ ਸ਼ੁੱਕਰਵਾਰ ਦੀ ਰਾਤ ਸ਼ਹਿਰ ਦੇ ਵਨ—ਵੇ ਟਰੈਫਿਕ ਰੋਡ ਸਥਿਤ ਪਟਿਆਲਾ ਲੈਸ ਹਾਊਸ ਵਿਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਹਾਊਸ ਦੀ ਬਿਲਡਿµਗ ਵੀ ਨੁਕਸਾਨੀ ਗਈ ਹੈ ਤੇ ਉਸ ਵਿਚ ਦੂਰ ਤੱਕ ਤਰੇੜਾਂ ਆ ਗਈਆਂ ਹਨ। ਜਦ ਇਸ ਘਟਨਾ ਦਾ ਪਤਾ ਦੁਕਾਨ ਦੇ ਮਾਲਕ ਸਮੀਰ ਛਾਬੜਾ ਨੂµ ਲੱਗਿਆ ਤਾਂ ਉਨ੍ਹਾਂ ਨੂµ ਇਕ ਦਮ ਸਦਮਾ ਲੱਗਣ ਕਾਰਨ ਹਸਪਤਾਲ ਦਾਖਿਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਉਹ ਸ਼ਹਿਰ ਦੀ ਸਨਾਤਨ ਧਰਮ ਸਭਾ ਦੇ ਪ®ਧਾਨ ਵੀ ਹਨ ਅਤੇ ਭਾਜਪਾ ਆਗੂ ਸੂਰਜ ਛਾਬੜਾ ਦੇ ਪੁੱਤਰ ਹਨ।
ਸ਼ੁੱਕਰਵਾਰ ਦੀ ਰਾਤ ਕਰੀਬ 10 ਕੁ ਵਜੇ ਤੋਂ ਪਿੱਛੋਂ ਰਾਹਗੀਰਾਂ ਨੇ ਸੂਚਨਾ ਦਿੱਤੀ ਕਿ ਪਟਿਆਲਾ ਲੈਸ ਹਾਊਸ ਵਿਚ ਧੂµਆਂ ਨਿਕਲ ਰਿਹਾ ਹੈ। ਜਦੋਂ ਧੂੰਆਂ ਵੱਧਣ ਲੱਗਿਆ ਤਾਂ ਗੁਆਂਢੀਆਂ ਦੀ ਮੱਦਦ ਨਾਲ ਮਾਲਕ ਨੂੰ ਬੁਲਾਕੇ ਦੁਕਾਨ ਖੁਲਵਾਈ ਗਈ ਤਾਂ ਅੰਦਰਲੇ ਦ੍ਰਿਸ਼ ਅਨੁਸਾਰ ਅੱਗ ਨੇ ਦੁਕਾਨ ਦੇ ਸਾਰੇ ਸਾਮਾਨ ਨੂµ ਆਪਣੀ ਲਪੇਟ ਵਿਚ ਲੈ ਲਿਆ ਸੀ। ਦੇਖਦੇ ਹੀ ਦੇਖਣੇ ਉਸਨੇ ਭਾਂਬੜ ਦਾ ਰੂਪ ਧਾਰਨ ਕਰ ਲਿਆ। ਇਸ ਦੁਕਾਨ ਵਿਚ ਵਿਆਹ ਸ਼ਾਦੀਆਂ ਦੇ ਸਾਮਾਨ ਤੋਂ ਇਲਾਵਾ ਗੋਟਾ ਕਿਨਾਰੀ, ਜਾਗੋ ਸਮੱਗਰੀ ਆਦਿ ਪੂਰੀ ਤਰ੍ਹਾਂ ਭਰਿਆ ਹੋਇਆ ਸੀ, ਜੋ ਸਾਰਾ ਹੀ ਅੱਗ ਦੀ ਲਪੇਟ ਵਿਚ ਆ ਗਿਆ।
ਮੌਕੇ *ਤੇ ਮਾਨਸਾ, ਰਾਮਪੁਰਾ, ਤਲਵੰਡੀ ਸਾਬੋ ਪਾਵਰ ਪਲਾਂਟ ਤੇ ਸਰਦੂਲਗੜ ਤੋਂ ਅੱਗ ਬੁਝਾਉਣ ਲਈ ਫਾਇਰਬਿ®ਗੇਡ ਦੀਆਂ ਗੱਡੀਆਂ ਮµਗਵਾਈਆਂ ਗਈਆਂ, ਜਿਸ ਤੋਂ ਬਾਅਦ ਅੱਗ ਕੱੁਝ ਮੱਠੀ ਪਈ, ਪਰ ਸਵੇਰ ਹੋਣ ਤੱਕ ਵੀ ਅੱਗ ਧੁਖਦੀ ਰਹੀ।
ਫਾਇਰ ਅਫਸਰ ਰਾਜ ਕੁਮਾਰ ਨੇ ਦੱਸਿਆ ਕਿ ਅੱਗ *ਤੇ ਮੁਸ਼ਕਿਲ ਨਾਲ ਕਾਬੂ ਪਾਇਆ ਗਿਆ, ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਜਦੋਂ ਕਿ ਦੁਕਾਨ ਮਾਲਕ ਸਮੀਰ ਛਾਬੜਾ ਦੇ ਪਿਤਾ ਸੂਰਜ ਛਾਬੜਾ ਦਾ ਕਹਿਣਾ ਹੈ ਕਿ ਇਹ ਅੱਗ ਲੱਗਣ ਦੀ ਘਟਨਾ ਸਾਰਟ ਸਰਕਟ ਕਾਰਨ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਅੱਗ ਤੇਜ਼ੀ ਨਾਲ ਫੈਲੀ ਤੇ ਉਸਨੇ ਵੱਡੀ ਤਾਬਾਹੀ ਮਚਾਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਉਨ੍ਹਾਂ ਦਾ ਕਰੀਬ ਸਵਾ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ।
ਇਸ ਮੌਕੇ ਨੇੜਲੇ ਦੁਕਾਨਦਾਰਾਂ, ਸਮਾਜ ਸੇਵੀਆਂ, ਕਲੱਬ ਤੇ ਸਨਾਤਨ ਧਰਮ ਸਭਾ ਦੇ ਮੈਂਬਰਾਂ ਨੇ ਵੀ ਸਮਾਨ ਸµਭਾਲਣ *ਤੇ ਅੱਗ ਬੁਝਾਉਣ ਵਿਚ ਹੱਥ ਵਟਾਇਆ। ਇਸ ਮੌਕੇ ਜ਼ਿਲ੍ਹਾ ਪਸ਼ਾਸਨਿਕ ਅਧਿਕਾਰੀ ਵੀ ਰਾਤ ਵੇਲੇ ਮੌਕੇ *ਤੇ ਪੁੱਜੇ।
ਫੋਟੋ ਕੈਪਸ਼ਨ: ਵਨ—ਵੇ ਟਰੈਫਿਕ ਰੋਡ ਨੇੜੇ ਸਥਿਤ ਪਟਿਆਲਾ ਲੈਸ ਹਾਊਸ ਵਿਚ ਲੱਗੀ ਅੱਗ ਕਾਰਨ ਸੜਿਆ ਪਿਆ ਸਮਾਨ । (ਫੋਟੋ ਵਿਸ਼ਵ ਵਾਰਤਾ)