ਡਾ. ਨਰਿੰਦਰ ਭਾਰਗਵ ਐਸ.ਐਸ.ਪੀ. ਮਾਨਸਾ ਵੱਲੋਂ ਬਾਰ ਐਸੋਸੀਏਸ਼ਨ ਦਾ ਧੰਨਵਾਦ ਕਰਦੇ ਹੋਏ ਦਾਨ ਦੀ
ਇਹ ਰਾਸ਼ੀ ਬੁਢਲਾਡਾ ਕੰਨਟੋਨਮੈਂਟ ਜੋਨ ਵਿੱਚ ਲੋੜਵੰਦ ਵਿਆਕਤੀਆਂ ਨੂੰ ਰਾਸ਼ਨ,ਕਿੱਟਾਂ ਦੇ ਤੌਰ ‘ਤੇ ਦੇਣ ਲਈ ਕਿਹਾ ਗਿਆ
ਮਾਨਸਾ, 30 ਅਪਰੈਲ( ਵਿਸ਼ਵ ਵਾਰਤਾ)- ਐਸ.ਐਸ. ਪੀ ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਜਿਲਾ ਬਾਰ ਐਸੋਸੀਏਸ਼ਨ ਮਾਨਸਾ ਵੱਲੋਂ ਉਹਨਾਂ ਦੇ ਨੁਮਾਇੰਦੇ ਸ੍ਰੀ ਗੁਰਪ੍ਰੀਤ ਸਿੰਘ ਸਿੱਧੂ ਪ੍ਰਧਾਨ ਬਾਰ ਐਸੋਸੀਏਸ਼ਨ ਮਾਨਸਾ ਵੱਲੋਂ ਉਹਨਾ ਨੂੰ ਅੱਜ ਮਿਲ ਕੇ ਮਾਨਸਾ ਪੁਲੀਸ ਵੱਲੋਂ ਮਿਤੀ 22-04-2020 ਨੂੰ ਮਾਨਸਾ ਬਾਰ ਐਸੋਸੀਏਸ਼ਨ ਮਾਨਸਾ ਦੇ ਸਭ ਤੋਂ ਸੀਨੀਅਰ ਐਡਵੋਕੇਟ ਸ੍ਰੀ ਅਸ਼ਵਨੀ ਕੁਮਾਰ ਸ਼ਰਮਾਂ ਜੀ ਦੇ 93ਵੇ. ਜਨਮ ਦਿਨ ਮੌਕੇ ਉਹਨਾਂ ਦੇ ਘਰ ਵਾਰਡ ਦੇ ਵੀ.ਪੀ.ਓ. ਵੱਲੋਂ ਪੀ.ਸੀ.ਆਰ ਮੋਟਰਸਾਈਕਲ ਗਸ਼ਤ ਪਾਰਟੀ ਰਾਹੀ ਕੇਕ ਭੇਜਣ ਅਤੇ ਟੀਮ ਵੱਲੋਂ ਉਹਨਾਂ ਨੂੰ ਜਨਮ ਦਿਨ ਦੀਆ ਮੁਬਾਰਕਾਂ ਮਾਨਸਾ ਪੁਲੀਸ ਮੁਖੀ ਡਾ. ਨਰਿੰਦਰ ਭਾਰਗਵ ਜੀ ਵੱਲੋਂ ਦੇਣ ਨਾਲ ਮਾਨਸਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਅਤੇ ਬਾਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਆਪਣੇ ਆਪ ਨੂੰ ਮਾਣਮੱਤਾ ਮਹਿਸੂਸ ਕਰ ਰਹੇ ਹਨ ਕਿ ਮਾਨਸਾ ਪੁਲੀਸ ਨੇ ਉਹਨਾਂ ਦੇ ਸਭ ਤੋਂ ਸੀਨੀਅਰ ਮੈਂਬਰ ਦੇ 93ਵੇ. ਜਨਮ ਦਿਨ ਨੂੰੰ ਇੱਕ ਯਾਦਗਾਰ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਸਨਮਾਨ ਬਦਲੇ ਮਾਨਸਾ ਬਾਰ ਐਸੋਸੀਏਸ਼ਨ ਵੱਲੋਂ ਮਾਨਸਾ ਪੁਲੀਸ ਨੂੰ ਧੰਨਵਾਦ ਵਜੋ ਆਪਣੇ ਵੱਲੋਂ 21 ਹਜਾਰ ਰੁਪਏ ਦਾ ਚੈਕ ਪੁਲੀਸ ਰਾਹਤ ਕੋਸ ਲਈ ਦੇਣ ਲਈ ਐਸ.ਐਸ.ਪੀ. ਮਾਨਸਾ ਨੂੰ ਮਿਲੇ। ਜਿਸਤੇ ਐਸ.ਐਸ.ਪੀ. ਮਾਨਸਾ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹੋਏ ਉਹਨਾ ਨੂੰ ਇਹ 21 ਹਜਾਰ ਰੁਪਏ ਦੀ ਰਾਸ਼ੀ ਬੁਢਲਾਡਾ ਵਿੱਚ ਕੰਨਟੋਨਮੈਂਟ ਜੋਨ ਵਿੱਚ ਰਹਿ ਰਹੇ ਵਿਆਕਤੀਆਂ ਨੂੰ ਜਰੂਰੀ ਸਮਾਨ ਦੀਆ ਕਿੱਟਾ ਮੁਹੱਈਆ ਕਰਾਉਣ ਵਿੱਚ ਦਾਨ ਕਰਨ ਦੀ ਅਪੀਲ ਕੀਤੀ ਗਈ। ਜਿਸਤੇ ਮਾਨਸਾ ਬਾਰ ਐਸੋਸੀਏਸ਼ਨ ਵੱਲੋ 21 ਹਜਾਰ ਰੁਪਏ ਦੀਆ ਰਾਸ਼ਨ ਕਿੱਟਾ ਬੁਢਲਾਡਾ ਕੰਨਟੋਨਮੈਂਟ ਜੋਨ ਵਿੱਚ ਦੇਣ ਦਾ ਫੈਸਲਾਂ ਕੀਤਾ ਗਿਆ ਹੈ।
ਇਸ ਸਮੇਂ ਬਾਰ ਐਸੋਸੋਏਸ਼ਨ ਦੇ ਪ੍ਰਧਾਨ ਸ੍ਰੀ ਗੁਰਪ੍ਰੀਤ ਸਿੰਘ ਸਿੱਧੂ ਅਤੇ ਸੈਕਟਰੀ ਸ੍ਰੀ ਗੁਰਦਾਸ ਸਿੰਘ ਮਾਨ ਵੱਲੋਂ ਮਾਨਸਾ ਪੁਲੀਸ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਲਾਕਡਾਊਨ ਦੌਰਾਨ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਸ਼ਲਾਘਾ ਕੀਤੀ ਗਈ। ਉਹਨਾ ਕਿਹਾ ਕਿ ਮਾਨਸਾ ਪੁਲੀਸ ਨੇ ਜਿੱਥੇ ਜਿਲੇ ਅੰਦਰ ਅਮਨ ਕਾਨੂੰਨ ਵਿਵਸਥਾਂ ਬਹਾਲ ਰੱਖੀ ਹੋਈ ਹੈ, ਉਥੇ ਹੀ ਪੁਲੀਸ ਵੱਲੋਂ ਬਜੁਰਗਾ, ਵਿਧਵਾਵਾਂ ਅਤੇ ਅੰਗਹੀਣ ਵਿਆਕਤੀਆਂ ਨੂੰ ਘਰ ਘਰ ਪੈਨਸ਼ਨਾ ਆਪਣੇ ਵੀ.ਪੀ.ਓ. ਰਾਹੀ ਪਹੁੰਚਾਈਆ ਗਈਆ ਹਨ, ਕਿਸਾਨਾਂ ਦੀਆ ਫਸਲਾਂ ਅਤੇ ਸਬਜੀਆਂ ਨੂੰ ਬਾਹਰਲੇ ਸੂਬਿਆਂ ਦੀਆ ਮੰਡੀਆਂ ਤੱਕ ਪਹੁੰਚਾਉਣ ਲਈ ਉਹਨਾ ਨੂੰ ਪਾਸ ਬਣਾ ਕੇ ਪ੍ਰਬੰਧ ਕੀਤਾ ਗਿਆ ਹੈ, ਸਲੱਮ ਬਸਤੀਆ ਵਿੱਚ ਖੜੇ ਗੰਦੇ ਪਾਣੀ ਨੂੰ ਕਢਵਾ ਕੇ ਏਰੀਏ ਨੂੰ ਸਾਫ ਸੁਥਰਾ ਕਰਵਾਇਆ ਗਿਆ ਹੈ, ਗਰੀਬ ਲੋਕਾਂ ਤੱਕ ਰਾਸ਼ਨ ਅਤੇ ਜਰੂਰੀ ਸਮਾਨ ਪਹੁੰਚਾਇਆ ਜਾ ਰਿਹਾ ਹੈ, ਬੱਚਿਆਂ ਦੀ ਆਨਲਾਈਨ ਮੁਫਤ ਪੜ੍ਹਾਈ ਸੁਰੂ ਕਰਵਾਈ ਗਈ ਹੈ ਅਤੇ ਉਹਨਾਂ ਨੂੰ ਘਰ ਘਰ ਕਿਤਾਬਾਂ ਪਹੁੰਚਾਈਆ ਗਈਆ ਹਨ ਅਤੇ ਮਾਨਸਾ ਜਿਲੇ ਅੰਦਰ ਕਿਸਾਨਾਂ ਅਤੇ ਕਿਸਾਨ ਯੂਨੀਅਨਾਂ ਦੇ ਸਹਿਯੋਗ ਨਾਲ ਇਸ ਵਾਰ ਕਣਕ ਦੇ ਨਾੜ ਨੂੰ ਅੱਗ ਨਾ ਲਗਾ ਕੇ ਪ੍ਰਦੂਸ਼ਣ-ਮੁਕਤ ਪਹਿਲਾ ਜਿਲਾ ਬਨਾਉਣਾ ਆਦਿ ਸਮਾਜਿਕ ਕਾਰਜਾ ਦੀ ਸ਼ਲਾਘਾ ਜਿਲੇ ਵਿੱਚ ਹੀ ਨਹੀ, ਸਗੋ ਪੂਰੇ ਪੰਜਾਬ ਭਰ ਵਿੱਚ ਹੋ ਰਹੀ ਹੈ। ਇਸ ਸਮੇਂ ਮਾਨਸਾ ਬਾਰ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਸ੍ਰੀ ਬਿਮਲਜੀਤ ਸਿੰਘ, ਸ੍ਰੀ ਕਿਸ਼ਨ ਗਰਗ, ਸ੍ਰੀ ਗੁਰਲਾਭ ਸਿੰਘ ਮਾਹਲ, ਸ੍ਰੀ ਕੇ.ਐਸ. ਮਠਾਰੂ, ਸ੍ਰੀ ਸੁਖਜਿੰਦਰ ਸਿੰਘ ਔੌਲਖ, ਸ੍ਰੀ ਸੰਜੀਵ ਕੁਮਾਰ ਸਿੰਗਲਾ (ਲਾਲਾ), ਸ੍ਰੀ ਗੁਰਨੀਸ਼ ਸਿੰਘ ਮਾਨਸਾਹੀਆ, ਸ੍ਰੀ ਕਮਲਪ੍ਰੀਤ ਸਿੰਘ ਅਤੇ ਸ੍ਰੀ ਅਵਿਨੰਦਨ ਸ਼ਰਮਾ ਐਡਵੋਕੇਟਸ ਆਦਿ ਹਾਜ਼ਰ ਸਨ।