– ਲੁਟੇਰਿਆਂ ਪਾਸੋਂ 32 ਬੋੋਰ ਪਿਸਟਲ,12 ਬੋੋਰ ਰਾਈਫਲ ਸਮੇਤ 16 ਕਾਰਤੂਸ ਜਿੰਦਾ ਅਤੇ ਕਾਰ ਫੜੀ
ਮਾਨਸਾ, 28 ਅਗਸਤ (ਵਿਸ਼ਵ ਵਾਰਤਾ)- ਮਾਨਸਾ ਪੁਲੀਸ ਵੱਲੋਂ ਅੰਤਰਰਾਜ਼ੀ ਲੁਟੇਰਾ ਗਿਰੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਗੈਂਗ ਗਰੁੱਪ ਨੂੰ ਕਾਬੂ ਕਰਕੇ ਇੱਕ 32 ਬੋਰ ਪਿਸਟਲ ਸਮੇਤ 5 ਕਾਰਤੂਸ, 12 ਬੋਰ ਰਾਈਫਲ ਸਮੇਤ 11 ਕਾਰਤੂਸ ਜਿੰਦਾ, ਇੱਕ ਮਹਿੰਦਰਾ ਕਾਰ ਅਤੇ ਇੱਕ ਮੋਟਰਸਾਈਕਲ ਦੀ ਬਰਾਮਦਗੀ ਕੀਤੀ ਗਈ ਹੈ। ਪੁਲੀਸ ਵੱਲੋਂ ਇਨ੍ਹਾਂ ਦੋਨੋਂ ਗੈਂਗਾਂ ਤੋਂ ਇੱਕ ਕਿਰਪਾਨ,ਦੋ ਬੇਸਬਾਲ,ਨਲਕੇ ਦੀ ਹੱਥੀ, ਚਾਕੂ ਅਤੇ ਪੇਚਕਸ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਜਾਰੀ ਕੀਤੇ ਲਿਖਤੀ ਪ੍ਰੈਸ ਨੋਟ ਵਿੱਚ ਦੱਸਿਆ ਕਿ ਥਾਣਾ ਸਦਰ ਮਾਨਸਾ ਅਤੇ ਸੀ.ਆਈ.ਏ ਸਟਾਫ਼ ਮਾਨਸਾ ਦੀਆਂ ਪੁਲੀਸ ਪਾਰਟੀਆਂ ਵੱਲੋਂ ਗਸ਼ਤ ਦੌਰਾਨ ਅੰਤਰਰਾਜੀ ਗਿਰੋਹ ਦੇ 7 ਮੈਂਬਰਾਂ ਆਦੇਸ਼ ਕੁਮਾਰ ਉਰਫ ਬਬਲੂ ਵਾਸੀ ਰਾਮਪੁਰਾ, ਚਮਕੌੌਰ ਸਿੰਘ ਵਾਸੀ ਰੁੜੇਕੇ ਕਲਾਂ, ਸੁਰੇਸ਼ ਕੁਮਾਰ ਉਰਫ ਗੱਗੀ ਵਾਸੀ ਬਰਨਾਲਾ, ਮਲਕੀਤ ਸਿੰਘ ਬਾਬਾ ਵਾਸੀ ਮਹਿਰਾਜ, ਅਜੈ ਸਿੰਘ, ਜਤਿੰਦਰ ਕੁਮਾਰ,ਅਰੁਨ ਕੁਮਾਰ ਵਾਸੀਆਨ ਬਾਬਰੀਆ ਮੁਹੱਲਾ ਬਰਨਾਲਾ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫੜੇ ਗਏ ਇਨ੍ਹਾਂ ਨੌਜਵਾਨਾਂ ਪਾਸੋਂ ਇੱਕ 12 ਬੋੋਰ ਰਾਈਫਲ ਸਮੇਤ 11 ਜਿੰਦਾ ਕਾਰਤੂਸ, ਇੱਕ ਪਿਸਟਲ 32 ਬੋੋਰ ਸਮੇਤ 5 ਜਿੰਦਾ ਕਾਰਤੂਸ, 2 ਬੇਸਬਾਲ, ਇੱਕ ਨਲਕੇ ਦੀ ਹੱਥੀ ਅਤੇ ਇੱਕ ਕਾਰ ਮਾਰਕਾ ਕੇ.ਯੂ.ਵੀ ਮਹਿੰਦਰਾ ਨੰਬਰੀ ਪੀਬੀ.03ਏਐਚ(ਟੀ)-8028 ਅਤੇ ਇੱਕ ਮੋੋਟਰਸਾਈਕਲ ਸਪਲੈਡਰ ਪਲੱਸ ਨੰਬਰੀ ਪੀਬੀ.31ਪੀ-2399 ਨੂੰ ਪੁਲੀਸ ਨੇ ਕਬਜ਼ੇ ਵਿੱਚ ਲਿਆ ਗਿਆ।ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਖਿਲਾਫ਼ ਅਧੀਨ ਧਾਰਾ 399,402 ਹਿੰ:ਦੰ: ਅਤੇ 25/54/59 ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਹ ਪੰਜਾਬ ਤੋਂ ਇਲਾਵਾ ਗੁਆਂਢੀ ਸੂਬਿਆਂ ਵਿੱਚ ਵੀ ਲੁੱਟਾਂ ਖੋਹਾਂ ਕਰਦੇ ਸਨ।
ਡਾ. ਭਾਰਗਵ ਨੇ ਦੱਸਿਆ ਕਿ ਦੂਸਰੇ ਮਾਮਲੇ ਵਿੱਚ ਥਾਣਾ ਸਿਟੀ-2 ਮਾਨਸਾ ਦੀਆਂ ਪੁਲੀਸ ਪਾਰਟੀਆਂ ਵੱਲੋਂ ਗਸ਼ਤ ਦੌਰਾਨ ਦੀਪਕ ਉਰਫ ਭਾਲੂ ਵਾਸੀ ਭੱਠਾ ਬਸਤੀ ਮਾਨਸਾ, ਵਿਜੇ ਕੁਮਾਰ ਵਾਸੀ ਵਾਰਡ ਨੰਬਰ 14 ਮਾਨਸਾ, ਕਾਲੀ ਦੇਵੀ ਰਾਮ ਵਾਸੀ ਵਾਰਡ ਨੰਬਰ 13, ਮਾਨਸਾ ਨੂੰ ਮੌੌਕਾ ’ਤੇ ਕਾਬੂ ਕੀਤਾ ਗਿਆ ਅਤੇ ਦੋ ਨੌਜਵਾਨ ਸੋੋਨੂੰ ਤੇ ਮੀਤ ਸਿੰਘ ਮੌੌਕਾ ਤੋਂ ਭੱਜ ਗਏ।ਉਨ੍ਹਾਂ ਦੱਸਿਆ ਕਿ ਫੜੇ ਗਏ ਨੌਜਵਾਨਾਂ ਦੀਪਕ ਉਰਫ ਭਾਲੂ ਪਾਸੋੋਂ ਇੱਕ ਕਿਰਪਾਨ ਖੰਡਾ, ਵਿਜੇ ਕੁਮਾਰ ਪਾਸੋੋਂ ਪੇਚਕਸ (ਜਿਸਦੀ ਵਰਤੋੋ ਸਟਰ ਤੇ ਤਾਲੇ ਤੋੋੜਨ ਲਈ ਕੀਤੀ ਜਾਂਦੀ ਸੀ) ਅਤੇ ਨੌਜਵਾਨ ਕਾਲੀ ਉਰਫ ਟਿੰਕੂ ਪਾਸੋੋਂ ਇੱਕ ਚਾਕੂ ਦੀ ਬਰਾਮਦਗੀ ਕੀਤੀ ਗਈ।ਉਨ੍ਹਾਂ ਕਿਹਾ ਕਿ ਫੜੇ ਗਏ ਵਿਅਕਤੀਆਂ ਖਿਲਾਫ਼ ਅ/ਧ 458,380,148,149 ਹਿੰ:ਦੰ: ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਹ ਪਿੰਡਾਂ ਅਤੇ ਸ਼ਹਿਰਾਂ ਵਿੱਚ ਰਾਤ ਸਮੇਂ ਚੋਰੀ ਦੀਆਂ ਵਾਰਦਾਤਾਂ ਕਰਦੇ ਸਨ।