ਮਾਨਸਾ ਪੁਲੀਸ ਨੇ ਚੋਰ ਗਿਰੋਹ ਦਾ ਪਰਦਾਫਾਸ ਕਰਦਿਆਂ 5 ਜਣੇ ਕੀਤੇ ਕਾਬੂ
ਇੱਕ ਜੈਨ ਕਾਰ, 2 ਮੋਟਰਸਾਈਕਲ, 1 ਐਕਟਿਵਾ ਸਕੂਟਰੀ, 5 ਮੋਬਾਇਲ ਬਰਾਮਦ

ਮਾਨਸਾ, 7 ਅਪਰੈਲ ( ਵਿਸ਼ਵ ਵਾਰਤਾ )-ਮਾਨਸਾ ਪੁਲੀਸ ਨੇ ਸ਼ਹਿਰ ਅੰਦਰ ਸੱਟਾਂ ਮਾਰਕੇ ਲੁੱਟ/ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ ਕਰਦਿਆਂ 5 ਮੈਂਬਰਾਂ ਪਾਸੋਂ ਇੱਕ ਜੈਨ ਕਾਰ, 2 ਮੋਟਰਸਾਈਕਲ, 1 ਐਕਟਿਵਾ ਸਕੂਟਰੀ, 5 ਮੋਬਾਇਲ ਫੋਨਾਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਸੀਨੀਅਰ ਕਪਤਾਨ ਪੁਲੀਸ ਸੁਰੇਂਦਰ ਲਾਂਬਾ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੇ ਖੇਤਰਾਂ ਵਿੱਚ ਹਨ੍ਹੇਰੇ/ਸਵੇਰੇ ਰਾਹਗੀਰਾਂ ਦੀ ਕੁੱਟਮਾਰ ਕਰਕੇ ਲੁੱਟ/ਖੋਹ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਸਬੰਧੀ ਮਾਮਲੇ ਦਰਜ ਹੋਏ ਸਨ। ਉਨ੍ਹਾਂ ਦੱਸਿਆ ਗਿਆ ਕਿ ਡੀਐਸਪੀ ਮਾਨਸਾ ਗੁਰਮੀਤ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਸੰਦੀਪ ਸਿੰਘ, ਐਸ.ਆਈ. ਪ੍ਰਵੀਨ ਕੁਮਾਰ ਅਤੇ ਥਾਣਾ ਸਿਟੀ-1 ਮਾਨਸਾ ਵੱਲੋੋਂ ਸਾਂਝੀਆਂ ਟੀਮਾਂ ਬਣਾਕੇ ਤਕਨੀਕੀ ਢੰਗਾਂ ਨਾਲ ਤਫ਼ਤੀਸ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ 16 ਮਾਰਚ ਨੂੰ ਮੂਸਾ ਤੋੋਂ ਖੋੋਖਰ ਰੋੋਡ ’ਤੇ ਨਾਮਲੂਮ ਵਿਅਕਤੀ ਨੇ ਬਲਦੇਵ ਸਿੰਘ ਦੇ ਸੱਟਾ ਮਾਰਕੇ ਉਸਦਾ ਮੋੋਟਰਸਾਈਕਲ ਅਤੇ ਮੋਬਾਇਲ ਵਗੈਰਾ ਖੋੋਹਕੇ ਲੈ ਗਏ ਸੀ, ਜਿਸ ਸਬੰਧੀ ਮੁਕੱਦਮਾ ਨੰ:87 ਮਿਤੀ 16-03-2021 ਅ/ਧ 379-ਬੀ. ਹਿੰ:ਦੰ: ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਹੋੋਇਆ ਸੀ। ਉਨ੍ਹਾਂ ਕਿਹਾ ਕਿ ਇਸਤੋੋਂ ਇਲਾਵਾ 2-3 ਅਪਰੈਲ ਦੀ ਦਰਮਿਆਨੀ ਰਾਤ ਨੂੰ ਨਾਮਲੂਮ ਵਿਅਕਤੀ ਮਾਨਸਾ ਖੁਰਦ ਦੇ ਇਲਾਕਾ ਵਿੱਚੋੋ ਅੰਮ੍ਰਿਤਪਾਲ ਸਿੰਘ ਪਾਸੋੋਂ ਡਰਾ ਧਮਕਾਕੇ 2 ਮੋੋਬਾਇਲ ਫੋੋਨ ਵਗੈਰਾ ਖੋੋਹਕੇ ਲੈ ਗਏ ਸੀ, ਜਿਸ ਸਬੰਧੀ ਮੁਕੱਦਮਾ ਨੰ:55 ਮਿਤੀ 3-4-21 ਅ/ਧ 379-ਬੀ. ਹਿੰ:ਦੰ: ਥਾਣਾ ਸਿਟੀ-2ਮਾਨਸਾ ਦਰਜ਼ ਰਜਿਸਟਰ ਹੋਇਆ ਸੀ।
ਸ੍ਰੀ ਲਾਂਬਾ ਨੇ ਦੱਸਿਆ ਕਿ ਪੁਲੀਸ ਵੱਲੋਂ ਇਨ੍ਹਾਂ ਵਾਰਦਾਤਾਂ ਦੀ ਤਕਨੀਕੀ ਢੰਗ ਨਾਲ ਤਫਤੀਸ ਅਮਲ ਵਿੱਚ ਲਿਆਕੇ 5 ਵਿਅਕਤੀਆਂ ਗੁਰਬਖਸ਼ ਸਿੰਘ ਉਰਫ ਲਾਡੀ ਵਾਸੀ ਲਦਾਲ ਹਾਲ ਆਬਾਦ ਖੋੋਖਰ ਖੁਰਦ ਮਾਨਸਾ, ਮੌੌਂਟੀ ਵਾਸੀ ਮਾਨਸਾ, ਮਨਪਰੀਤ ਸਿੰਘ ਉਰਫ ਮਨੀ ਵਾਸੀ ਖਿਆਲਾ ਕਲਾਂ, ਗੁਰਵਿੰਦਰ ਸਿੰਘ ਉਰਫ ਟਿੱਡਾ ਵਾਸੀ ਖਿਆਲਾ ਕਲਾਂ ਅਤੇ ਗੁਰਪਰੀਤ ਸਿੰਘ ਉਰਫ ਕਾਲਾ ਵਾਸੀ ਮਾਨਸਾ ਨੂੰ ਜਿਲ੍ਹਾ ਦੇ ਵੱਖ ਵੱਖ ਮੁਕੱਦਮਿਆਂ ਵਿੱਚ ਨਾਮਜ਼ਦ ਕਰਕੇ ਗਿ੍ਰਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਸੂਰਵਾਰਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ 15 ਵਾਰਦਾਤਾਂ ਕਰਨੀਆਂ ਮੰਨੀਆਂ ਹਨ, ਜਿਹਨਾਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਹੋੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਨ੍ਹਾਂ ਪਾਸੋੋਂ ਹੋੋਰ ਅਹਿਮ ਖੁਲਾਸੇ ਹੋੋਣ ਦੀ ਸੰਭਾਵਨਾ ਹੈ।






















