ਪੰਜਾਬ ਅਤੇ ਹਰਿਆਣਾ ਵਿੱਚ ਗੱਡੀਆਂ ਖੋਹਣ,ਹਥਿਆਰ ਸਪਲਾਈ ਕਰਨ ਦਾ ਧੰਦਾ ਕਰਦੇ ਸਨ
ਮਾਨਸਾ 21 ਸਤੰਬਰ (ਵਿਸ਼ਵ ਵਾਰਤਾ)-ਮਾਨਸਾ ਪਲੀਸ ਨੇ ਹਥਿਆਰ ਦਿਖਾਕੇ ਗੱਡੀ ਖੋਹਣ ਅਤੇ ਨਜਾਇਜ਼ ਹਥਿਆਰ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 7 ਮੈਂਬਰਾਂ ਪਾਸੋਂ 5 ਪਿਸਟਲ 32 ਬੋਰ ਸਮੇਤ 33 ਰੌਂਦ ਜਿੰਦਾ ਅਤੇ ਖੋਹੀ ਹੋਈ ਕਾਰ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।ਪੁਲੀਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਹਥਿਆਰ ਵਿਖਾਕੇ ਲੰਬੇ ਸਮੇਂ ਤੋਂ ਗੱਡੀਆਂ ਖੋਹਦੇ ਸਨ ਅਤੇ ਨਜਾਇਜ਼ ਹਥਿਆਰਾਂ ਨੂੰ ਸਪਲਾਈ ਕਰਦੇ ਸਨ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਸੁਰੇਂਦਰ ਲਾਂਬਾ ਵੱਲੋਂ ਇਥੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲੀਸ ਨੂੰ ਕਾਰ ਖੋੋਹਣ ਦੀ ਮਿਲੀ ਇਤਲਾਹ ਤੋਂ ਬਾਅਦ ਤੁਰੰਤ ਕਾਰਵਾਈ ਕਰਕੇ 2 ਲੁਟੇਰਿਆਂ ਮੋਹਿਤ ਕੁਮਾਰ ਵਾਸੀ ਤਲਵੰਡੀ ਸਾਬੋੋ ਅਤੇ ਦੀਪਕ ਕੁਮਾਰ ਉਰਫ ਸੂਰਜ ਯਾਦਵ ਵਾਸੀ ਪੰਡੂਰੀ ਜਿਲਾ ਕੈਂਥਲ ਨੂੰ ਖੋਹੀ ਹੋੋਈ ਕਾਰ ਸਮੇਤ ਕਾਬੂ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਤਫਤੀਸ਼ ਨੂੰ ਜਦੋਂ ਅੱਗੇ ਵਧਾਇਆ ਗਿਆ ਤਾਂ ਫੜ੍ਹੇ ਹੋਏ ਮੁਲਜ਼ਮਾਂ ਦੇ ਪੰਜ ਹੋ ਸਾਥੀ ਰਾਵਿੰਦਰ ਸਿੰਘ ਵਾਸੀ ਗੂਜਾਪੀਰ (ਅੰਮ੍ਰਿਤਸਰ),ਮਨਜੀਤ ਸਿੰਘ ਵਾਸੀ ਝਾਡੂ ਨੰਗਲ (ਅੰਮ੍ਰਿਤਸਰ),ਰਾਜੇਸ਼ ਕੁਮਾਰ ਵਾਸੀ ਬਠਿੰਡਾ,ਜੱਸੀ ਵਾਸੀ ਪਾਈ ਜਿਲਾ ਕੈਥਲ ਅਤੇ ਸੁਨੀਲ ਕੁਮਾਰ ਵਾਸੀ ਮੋਗਾਲੀ (ਹਿਸਾਰ) ਨੂੰੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ 7 ਜਣਿਆਂ ਪਾਸੋਂ 5 ਪਿਸਟਲ 32 ਬੋੋਰ ਦੇਸੀ ਸਮੇਤ 33 ਰੌਂਦ ਜਿੰਦਾ ਅਤੇ ਖੋਹ ਕੀਤੀ ਸਵਿੱਫਟ ਡਿਜਾਇਰ ਕਾਰ ਨੰ:ਪੀਬੀ.01ਸੀ-0865 ਨੂੰ ਬਰਾਮਦ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਵਿਰੁੱਧ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱੱਖ ਥਾਣਿਆਂ ਅੰਦਰ ਲੁੱਟ/ਖੋੋਹ,ਨਸ਼ਿਆਂ ਅਤੇ ਅਸਲਾ ਐਮੋਨੀਸ਼ਨ ਦੇ ਮੁਕੱਦਮੇ ਦਰਜ਼ ਹਨ,ਜਿਨ੍ਹਾਂ ਵਿੱਚ ਇਹ ਸਜਾ-ਜਾਬਤਾ ਹਨ।ਉਨ੍ਹਾਂ ਦੱਸਿਆ ਕਿ ਫੜੇ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ,ਜਿਸ ਦੌਰਾਨ ਅਹਿਮ ਸੁਰਾਗ ਲੱਗਣ ਦੀ ਸੰਭਵਾਨਾ ਹੈ।
ਇਸ ਮੌਕੇ ਐਸਪੀ ਦਿਗਵਿਜੈ ਕਪਿਲ,ਇੰਸਪੈਕਟਰ ਗੁਰਦੀਪ ਸਿੰਘ ਵੀ ਹਾਜ਼ਰ ਸਨ।