ਮਾਨਸਾ, 12 ਅਪਰੈਲ- ਰੋਇੰਗ ਖੇਡਾਂ ਵਿੱਚ ਵਿਦੇਸ਼ਾਂ ਦੀ ਧਰਤੀ ਤੇ ਗੋਲਡ ਮੈਡਲ ਜਿੱਤਣ ਵਾਲੇ ਅµਤਰਰਾਸ਼ਟਰੀ ਖਿਡਾਰੀ ਸਵਰਨ ਸਿੰਘ ਵਿਰਕ ਦੇ ਪਿੰਡ ਦਲੇਲ ਵਾਲਾ ਦੇ ਇੱਕ ਟਰੱਕਾਂ ਤੇ ਕµਡਕਟਰੀ ਕਰਨ ਵਾਲੇ ਅੱਠਵੀਂ ਪਾਸ ਇੱਕ ਨੌਜਵਾਨ ਸ਼ਗਨਦੀਪ ਸਿµਘ ਨੇ ਬੈਂਕਾਕ ਵਿੱਚ 27 ਤੋਂ 31 ਮਾਰਚ ਤੱਕ ਹੋਈਆਂ ਖੇਡਾਂ ਦੇ ਰੋਇµਗ ਮੁਕਾਬਲੇ ਵਿੱਚ 3 ਗੋਲਡ ਮੈਡਲ ਜਿੱਤੇ ਹਨ। ਉਸ ਨੇ ਇਹ ਗੋਲਡ ਮੈਡਲ ਸਿµਗਲ, ਡਬਲ ਅਤੇ ਮਿਕਸ ਵਿੱਚ ਹਾਸ਼ਿਲ ਕੀਤੇ ਹਨ। ਸ਼ਗਨਦੀਪ ਸਿµਘ ਆਪਣੇ ਬਾਪ ਨਾਲ ਟਰੱਕਾਂ ਤੇ ਕµਡਕਟਰੀ ਕਰਦਾ ਸੀ ਅਤੇ ਉਸ ਨੇ ਸਵਰਨ ਸਿµਘ ਵਿਰਕ ਤੋਂ ਪ®ੇਰਿਤ ਹੋ ਕੇ ਰੋਇµਗ ਖੇਡਾਂ ਦੀ ਚµਡੀਗੜ ਤੋਂ ਟ®ੇਨਿµਗ ਲਈ।
ਉਹ 27 ਤੋਂ 31 ਮਾਰਚ ਤੱਕ ਬੈਂਕਾਕ ਵਿਖੇ ਹੋਈ ਇੱਕ ਚੈਪੀਅਨਸ਼ਿੱਪ ਦੀਆਂ ਜੂਨੀਅਰ ਖੇਡਾਂ ਵਿੱਚ ਭਾਗ ਲੈਣ ਲਈ ਗਿਆ। ਜਿਥੇ ਉਸ ਨੇ ਕਿਸ਼ਤੀ ਚਾਲਕ ਵਿੱਚ ਉਕਤ ਮੁਕਾਬਲਿਆਂ ਦੌਰਾਨ 3 ਗੋਲਡ ਮੈਡਲ ਜਿੱਤੇ। ਅੱਜਕਲ ਸ਼ਗਨਦੀਪ ਸਿµਘ ਉੜੀਸਾ ਦੇ ਜਗਤਪੁਰ ਵਿਖੇ ਸਾਂਈ ਸੈਂਟਰ ਤੋਂ ਅਗਲੀ ਟ®ੇਨਿµਗ ਲੈ ਰਿਹਾ ਹੈ। ਇਸ ਤੋਂ ਬਾਅਦ ਫਿਰ ਉਹ ਇµਨਾਂ ਖੇਡਾਂ ਲਈ ਵਿਦੇਸ਼ ਖੇਡਣ ਜਾਵੇਗਾ। ਮਾਨਸਾ ਪੁੱਜਣ ਤੇ ਸ਼ਗਨਦੀਪ ਸਿµਘ ਦਾ ਪਰਿਵਾਰ ਤੇ ਪਿµਡ ਵਾਸੀਆਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ। ਸ਼ਗਨਦੀਪ ਸਿµਘ ਦਾ ਕਹਿਣ ਹੈ ਕਿ ਉਹ ਟਰੱਕਾਂ ਤੇ ਕµਡਕਟਰੀ ਕਰਦਾ ਸੀ, ਪਰ ਉਸ ਅµਦਰ ਸਵਰਨ ਸਿµਘ ਵਿਰਕ ਨੂµ ਦੇਖਦਿਆਂ ਖੁਦ ਖਿਡਾਰੀ ਬਣਨ ਦੀ ਜਗਿਆਸਾ ਪੈਦਾ ਹੋਈ। ਇਸ ਤੋਂ ਬਾਅਦ ਉਸ ਨੇ ਠਾਣ ਲਿਆ ਕਿ ਉਹ ਇµਨਾਂ ਖੇਡਾਂ ਵਿੱਚ ਭਾਗ ਲਵੇਗਾ। ਸ਼ਗਨਦੀਪ ਸਿµਘ ਇਸ ਤੋਂ ਬਾਅਦ ਦਸµਬਰ ਮਹੀਨੇ ਵਿੱਚ ਜੂਨੀਅਰ ਚੈਪੀਅਨਸਿੱਪ ਵਿੱਚ ਭਾਗ ਲਵੇਗਾ। ਉਸ ਦਾ ਕਹਿਣਾ ਹੈ ਕਿ ਉਸਦਾ ਇਥੋਂ ਵੀ ਗੋਲਡ ਮੈਡਲ ਜਿੱਤਣ ਦਾ ਟੀਚਾ ਹੈ।
ਕੈਪਸ਼ਨ—ਰੋਇੰਗ ਗੇਮ ਵਿੱਚ ਗੋਲਡ ਮੈਡਲ ਜਿੱਤਣ ਵਾਲਾ ਪਿµਡ ਦਲੇਲ ਵਾਲਾ ਦਾ ਸ਼ਗਨਦੀਪ ਸਿµਘ।