ਮਿ੍ਤਰਕਾਂ ’ਚ ਦੋ ਔਰਤਾਂ, ਦੋ ਬੱਚੇ ਤੇ ਤਿੱਨ ਮਰਦ ਸ਼ਾਮਿਲ
ਚੱਡੀਗੜ੍ਹ ਤੋਂ ਚੱਲਕੇ ਰਾਜਸਥਾਨ ਦੀ ਬਾਂਗੜ ਦੀ ਦਰਗਾਹ ’ਤੇ ਮੱਥਾ ਟੇਕਣ ਜਾ ਰਿਹਾ ਸੀ ਮਜਦੂਰ ਪਰਿਵਾਰ
ਮਾਨਸਾ, 18 ਅਕਤੂਬਰ (ਵਿਸ਼ਵ ਵਾਰਤਾ)- ਬੁੱਧਵਾਰ ਦੀ ਦੁਪਹਿਰ ਕਸਬਾ ਭੀਖੀ ਵਿਖੇ ਡੇਰਾ ਰਾਧਾ ਸੁਆਮੀ ਲਾਗੇ ਤੇਜ ਰਫਤਾਰ ਇਨੋਵਾ ਗੱਡੀ ਦੀ ਓਵਰਟੇਕ ਕਰਦੇ ਸਮੇਂ ਟਰੱਕ ਦੀ ਲਪੇਟ ਵਿਚ ਆ ਜਾਣ ਕਾਰਨ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਿਸ ਵਿਚ ਤਿੱਨ ਔਰਤਾਂ, ਦੋ ਬੱਚੇ ਅਤੇ ਦੋ ਮਰਦ ਸ਼ਾਮਲ ਸਨ| ਇਹ ਵਿਅਕਤੀ ਚੱਡੀਗੜ੍ਹ ਦੇ ਨਾਲ ਲੱਗਦੇ ਪਿੱਡ ਨਵਾਂ ਗਾਂਵ, ਕਾਸਲ ਕਾਲੋਨੀ ਅਤੇ ਕਾਇਮ ਵਾਲਾ ਦੇ ਵਸਨੀਕ ਸਨ, ਜੋ ਰਾਜਸਥਾਨ ਦੇ ਗੁੱਗਾ ਮੈੜੀ ਬਾਗੜ ਯਾਤਰਾ ਲਈ ਬਣੀ ਪੀਰ ਦੀ ਦਰਗਾਹ ’ਤੇ ਮੱਥਾ ਟੇਕਣ ਲਈ ਜਾ ਰਹੇ ਸਨ| ਹਾਦਸਾ ਇੱਨਾ ਭਿਆਨਕ ਸੀ ਕਿ ਇਨੋਵਾ ਗੱਡੀ ਚਕਨਾਚੂਰ ਹੋ ਗਈ, ਇਸ ਘਟਨਾ ਵਿਚ ਸੱਤ ਵਿਅਕਤੀ ੦ਖਮੀ ਹੋ ਗਏ ਸਨ, ਜਿੱਨ੍ਹਾਂ ਨੂੰ ਮਾਨਸਾ ਹਸਪਤਾਲ ਤੋਂ ਬਾਅਦ ਚੱਡੀਗੜ੍ਹ ਤੇ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਹੈ| ਗੱਡੀ ਵਿਚ 14 ਵਿਅਕਤੀ ਸਵਾਰ ਸਨ| ਇਹ ਵਿਅਕਤੀ ਲੇਬਰ ਅਤੇ ਟੈਕਸੀ ਚਲਾਉਣ ਆਦਿ ਦਾ ਕਾਰੋਬਾਰ ਕਰਦੇ ਸਨ|
ਮੌਕੇ ’ਤੇ ਐਸਐਸਪੀ ਪਰਮਬੀਰ ਸਿੱਘ ਪਰਮਾਰ, ਐਸਡੀਐਮ ਲਤੀ| ਅਹਿਮਦ, ਸਿਵਲ ਸਰਜਨ ਡਾ. ਸੁਨੀਲ ਪਾਠਕ ਆਦਿ ਅਧਿਕਾਰੀ ਪਹੁੱਚੇ| ਜਾਣਕਾਰੀ ਅਨੁਸਾਰ ਚੱਡੀਗੜ੍ਹ ਦੇ ਨਾਲ ਵੱਸਦੇ ਪਿੱਡ ਨਵਾਂ ਗਾਂਵ ਦਾ ਵਾਸੀ ਅਨਿਲ ਕੁਮਾਰ ਆਪਣੀ ਇਨੋਵਾ ਗੱਡੀ ਕਿਰਾਏ ਲਈ ਚਲਾਉਦਾ ਸੀ| ਬੁੱਧਵਾਰ ਦੀ ਸਵੇਰ ਉਹ ਆਪਣੇ ਹੋਰ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਰਾਜਸਥਾਨ ਦੇ ਗੁੱਗਾ ਮੈੜੀ ਬਾਂਗੜ ਯਾਤਰਾ ’ਤੇ ਮੱਥਾ ਟੇਕਣ ਲਈ ਜਾ ਰਹੇ ਸਨ| ਮਾਨਸਾ ਦੇ ਪਿੱਡ ਭੀਖੀ ਦੇ ਡੇਰਾ ਰਾਧਾ ਸੁਆਮੀ ਲਾਗੇ ਜਦ ਉਨ੍ਹਾਂ ਦੀ ਇਨੋਵਾ ਗੱਡੀ ਐਚਸੀ 01 ਬੀਏ 7487 ਇੱਕ ਰੋਡਵੇਜ ਦੀ ਬੱਸ ਤੇਜ ਰਫਤਾਰ ਨਾਲ ਓਵਰਟੇਕ ਕਰਨ ਲੱਗੀ ਤਾਂ ਸਾਹਮਣਿਉ ਆ ਰਹੇ ਇੱਕ ਟਰੱਕ ਦੇ ਥੱਲੇ ਵੜ ਗਈ| ਟਰੱਕ ਹੇਠਾਂ ਆ ਕੇ ਇਨੋਵਾ ਗੱਡੀ ਬੁਰੀ ਤਰ੍ਹਾਂ ਕੁਚਲੀ ਗਈ| ਚਾਲਕ ਅਨਿਲ ਕੁਮਾਰ, ਉਸ ਦੇ ਪਿਤਾ ਪਰਤਾਪ ਸਿੱਘ, ਭਰਜਾਈ ਆਰਤੀ, ਭਤੀਜਾ ਰਤਿਕ (10), ਹਰੀ ਸਿੱਘ, ਪਰਤਾਪ ਸਿੱਘ ਦੀ ਪਤਨੀ ਵਿੱਦਿਆ ਅਤੇ ਹਰੀ ਸਿੱਘ ਦੇ ਇੱਕ ਬੇਟੇ ਦੀ ਮੌਕੇ ’ਤੇ ਮੌਤ ਹੋ ਗਈ| ਘਟਨਾ ਵਿਚ ਗੱਡੀ ਸਵਾਰ ਰੋਹਿਤ ਕੁਮਾਰ, ਬਿੱਦਰ ਕੁਮਾਰ, ਬਿੱਦਰਾ ਰਾਣੀ, ਅਜੈ ਕੁਮਾਰ, ਚੱਦਰ ਭਾਨ ਤੇ ਲਕ੍ਹਮੀ ਦੇਵੀ, ਵਿੱਦਿਆ ਦੇਵੀ ƒ ਸਿਵਲ ਹਸਪਤਾਲ ਮਾਨਸਾ ਵਿਖੇ ਦਾ!ਲ ਕਰਵਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ|
ਥਾਣਾ ਭੀਖੀ ਦੇ ਮੁਖੀ ਪਰਮਜੀਤ ਸਿੱਘ ਨੇ ਦੱਸਿਆ ਕਿ ਟਰੱਕ ਚਾਲਕ ਮੌਕੇ ’ਤੇ ਫਰਾਰ ਹੋ ਗਿਆ| ਪੁਲੀਸ ਨੇ ਟਰੱਕ ƒ ਕਬ੦ੇ ਵਿਚ ਲੈ ਕੇ ਅਣਪਛਾਤੇ ਵਿਅਕਤੀ ਦੇ ਖਿਲਾ| ਮਾਮਲਾ ਦਰਜ ਕਰ ਲਿਆ ਹੈ| ਮਿ੍ਰਤਕਾਂ ਦੀਆਂ ਲਾਸ਼ਾਂ ਸ਼ਿਨਾਖਤ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਰਖਵਾਈਆਂ ਗਈਆਂ ਹਨ|
ਫੋਟੋ ਕੈਪਸ਼ਨ: ਮਾਨਸਾ ਦੇ ਕਸਬਾ ਭੀਖੀ ਵਿਖੇ ਟਰੱਕ ਨਾਲ ਟਕਰਾਈ ਚਕਨਾਚੂਰ ਹਾਲਤ ਵਿਚ ਖੜ੍ਹੀ ਇਨੋਵਾ ਗੱਡੀ|