ਮਾਨਸਾ, 8 ਅਗਸਤ (ਵਿਸ਼ਵ ਵਾਰਤਾ)- ਮਾਨਸਾ ਨੇੜਲੇ ਪਿੰਡ ਸਮਾਉ ਵਿਖੇ ਆਰਥਿਕ ਤੰਗੀ ਦੇ ਚਲਦਿਆਂ ਇਕ ਕਿਸਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਅਨੁਸਾਰ ਕਿਸਾਨ ਜਗਸੀਰ ਸਿੰਘ ਪੁਤਰ ਰੂਪ ਸਿੰਘ (45) ਨੇ ਸਵੇਰੇ 11 ਵਜੇ ਆਪਣੇ ਖੇਤ ਦੇ ਕੋਠੇ ਵਿਚ ਫਾਹਾ ਲੈ ਲਿਆ। ਉਸ ਨੇ ਅਜੇ ਕੁਝ ਸਮਾਂ ਪਹਿਲਾਂ ਹੀ ਕਰਜ਼ਾ ਲਾਹੁਣ ਲਈ ਆਪਣੀ 3 ਏਕੜ ਜ਼ਮੀਨ ਵੇਚੀ ਸੀ, ਪਰ ਅਜੇ ਵੀ ਉਸ ਦੇ ਸਿਰ ਵਖ—ਵਖ ਦੇਣਦਾਰੀਆਂ ਦਾ ਕੋਈ 25 ਲੱਖ ਰੁਪਏ ਦੇ ਕਰੀਬ ਕਰਜ਼ਾ ਸੀ।
ਮਿ®ਤਕ ਦੀ ਪਤਨੀ ਮਨਦੀਪ ਕੌਰ ਨੇ ਪੁਲਿਸ ਨੂੰ ਦਿਤੇ ਬਿਆਨਾਂ ਵਿਚ ਕਿਹਾ ਹੈ ਕਿ ਕਰਜ਼ੇ ਕਾਰਨ ਜਗਸੀਰ ਸਿੰਘ ਭਾਰੀ ਮਾਨਸਿਕ ਤਨਾਅ ਵਿਚ ਰਹਿੰਦਾ ਸੀ, ਅਜ ਉਹ ਸਵੇਰੇ ਖੇਤ ਗਿਆ। ਇਸ ਦਰਮਿਆਨ ਜਗਸੀਰ ਸਿੰਘ ਨੇ ਖੇਤ ਦੇ ਕੋਠੇ ਵਿ¤ਚ ਰ¤ਸੀ ਨਾਲ ਫਾਹਾ ਲੈਕੇ ਖੁਦਕੁਸ਼ੀ ਕਰ ਲਈ। ਮਿ®ਤਕ ਆਪਣੇ ਪਿਛੇ ਦੋ ਧੀਆਂ ਅਤੇ ਇੱਕ ਪੁੱਤਰ ਛੱਡ ਗਿਆ ਹੈ।
ਉਧਰ ਥਾਣਾ ਭੀਖੀ ਦੇ ਸਹਾਇਕ ਸਬ ਇੰਸਪੈਕਟਰ ਗੁਰਤੇਜ ਸਿੰਘ ਨੇ ਦ¤ਸਿਆ ਕਿ ਮਿ®ਤਕ ਦੀ ਪਤਨੀ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿ¤ਤੀ ਹੈ।