ਪੜ੍ਹਾਈ ਸਮੇਤ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ
ਬਠਿੰਡਾ ,13 ਜੂਨ ( ਕੁਲਬੀਰ ਬੀਰਾ)- ਮਾਤਾ ਪਿਤਾ ਤੋਂ ਵਾਂਝੇ ਹੋਏ ਤਿੰਨ ਮਾਸੂਮ ਬੱਚਿਆਂ ਦਾ ਪਤਾ ਲੈਣ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਨ੍ਹਾਂ ਦੇ ਪਾਵਰ ਹਾਊਸ ਰੋਡ ਘਰ ਪੁੱਜੇ। ਉਕਤ ਮਾਸੂਮ ਨਵਰੀਤ ਕੌਰ, ਨਵਰੋਜ਼ ਕੌਰ ਅਤੇ ਸਰਗੁਣ ਸਿੰਘ ਆਪਣੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਨਾਨਾ ਨਾਨੀ ਨਾਲ ਰਹਿ ਰਹੇ ਹਨ। ਵਿੱਤ ਮੰਤਰੀ ਨੇ ਬੱਚਿਆਂ ਦੇ ਮਾਤਾ ਪਿਤਾ ਦੀ ਮੌਤ ਤੇ ਡੂੰਘਾ ਅਫ਼ਸੋਸ ਪ੍ਰਗਟ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਪ੍ਰਬੰਧ ਕਰਨਗੇ । ਪਰਿਵਾਰ ਨੇ ਦੱਸਿਆ ਕਿ ਤਿੰਨਾਂ ਬੱਚਿਆਂ ਦੇ ਪਿਤਾ ਦੀ ਮੌਤ ਪਹਿਲਾਂ ਹੋ ਗਈ ਸੀ ਅਤੇ ਇਸ ਤੋਂ ਬਾਅਦ ਹੁਣ ਉਨ੍ਹਾਂ ਦੀ ਮਾਤਾ ਮਨਦੀਪ ਕੌਰ ਵੀ ਚੱਲ ਵਸੇ ਜਿਸ ਕਾਰਨ ਤਿੰਨਾਂ ਬੱਚਿਆਂ ਦਾ ਪਾਲਣ ਪੋਸ਼ਣ ਉਨ੍ਹਾਂ ਦੇ ਨਾਨਾ ਨਾਨੀ ਵੱਲੋਂ ਕੀਤਾ ਜਾ ਰਿਹਾ ਹੈ। ਮ੍ਰਿਤਕ ਮਨਦੀਪ ਕੌਰ ਡੀ ਸੀ ਦਫਤਰ ਵਿਚ ਨੌਕਰੀ ਕਰਦੀ ਸੀ । ਵਿੱਤ ਮੰਤਰੀ ਨੇ ਬਜ਼ੁਰਗ ਜੋੜੇ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬੱਚਿਆਂ ਦੀ ਪਡ਼੍ਹਾਈ ਦਾ ਖਰਚਾ ਕਰਨਗੇ ਅਤੇ ਪਰਿਵਾਰ ਨੂੰ ਜੇਕਰ ਹੋਰ ਸਹਾਇਤਾ ਦੀ ਲੋੜ ਹੋਈ ਤਾਂ ਉਹ ਵੀ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਵਾਰਡ 10 ਦੇ ਕੌਂਸਲਰ ਬਲਜੀਤ ਸਿੰਘ ਰਾਜੂ ਸਰਾਂ ਵੀ ਹਾਜ਼ਰ ਰਹੇ।























