ਮਹੀਨੇ ਦੀ ਸ਼ੁਰੂਆਤ ’ਚ ਤਿੰਨ ਦਿਨਾਂ ਲਈ ਸਕੂਲ,ਕਾਲਜ ਅਤੇ ਦਫਤਰ ਰਹਿਣਗੇ ਬੰਦ
ਚੰਡੀਗੜ੍ਹ, 21ਅਕਤੂਬਰ(ਵਿਸ਼ਵ ਵਾਰਤਾ) ਉੱਤਰ ਪ੍ਰਦੇਸ਼ ‘ਚ ਮਹੀਨੇ ਦੀ ਸ਼ੁਰੂਆਤ ਤੋਂ ਹੀ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਛੁੱਟੀਆਂ ਹੋਣ ਜਾ ਰਹੀਆਂ ਹਨ। ਦੀਵਾਲੀ, ਛਠ ਪੂਜਾ ਅਤੇ ਭਾਈ ਦੂਜ ਵਰਗੇ ਕਈ ਤਿਉਹਾਰਾਂ ਕਾਰਨ ਸੂਬੇ ਵਿੱਚ ਸਕੂਲ, ਕਾਲਜ ਅਤੇ ਦਫਤਰ ਬੰਦ ਰਹਿਣਗੇ। 31 ਅਕਤੂਬਰ ਅਤੇ 1 ਨਵੰਬਰ ਨੂੰ ਦੀਵਾਲੀ ਦੀ ਛੁੱਟੀ ਹੋਵੇਗੀ। ਇਸ ਦੌਰਾਨ ਸਕੂਲ, ਕਾਲਜ ਅਤੇ ਦਫ਼ਤਰ ਬੰਦ ਰਹਿਣਗੇ। ਸ਼ਾਸਤਰਾਂ ਦੇ ਅਨੁਸਾਰ 31 ਅਕਤੂਬਰ ਯਾਨੀ ਵੀਰਵਾਰ ਨੂੰ ਅਮਾਵਸਿਆ ਤਿਥੀ ਦਿਨ ‘ਚ ਦੁਪਹਿਰ 2.40 ਤੋਂ ਲੱਗ ਰਹੀ ਹੈ। ਗੋਵਰਧਨ ਪੂਜਾ 2 ਨਵੰਬਰ ਨੂੰ ਹੈ ਅਤੇ ਭਾਈ ਦੂਜ 3 ਨਵੰਬਰ ਨੂੰ ਮਨਾਇਆ ਜਾਵੇਗਾ। ਇਸ ਮੌਕੇ ਸਕੂਲਾਂ, ਕਾਲਜਾਂ ਅਤੇ ਬੈਂਕਾਂ ਵਿੱਚ ਛੁੱਟੀ ਰਹੇਗੀ।