ਮਹਿਲਾ ਪ੍ਰੀਮੀਅਰ ਲੀਗ ਵਿੱਚ ਅੱਜ ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪੀਟਲਸ ਆਹਮੋ-ਸਾਹਮਣੇ
ਪੜ੍ਹੋ, ਦਿੱਲੀ ਕੈਪੀਟਲਸ ਨੇ ਟਾੱਸ ਜਿੱਤ ਕੇ ਲਿਆ ਕਿਹੜਾ ਫੈਸਲਾ
ਜਾਣੋ, ਦੋਵਾਂ ਟੀਮਾਂ ਦੀ ਪਲੇਇੰਗ-11
ਚੰਡੀਗੜ੍ਹ, 9ਮਾਰਚ(ਵਿਸ਼ਵ ਵਾਰਤਾ)-ਅੱਜ ਮਹਿਲਾ ਪ੍ਰੀਮੀਅਰ ਲੀਗ (WPL) ‘ਚ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੈਚ ਹੋਵੇਗਾ। ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਕੈਪੀਟਲਜ਼ ਦੀ ਕਪਤਾਨ ਮੇਗ ਲੈਨਿੰਗ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮੁੰਬਈ ਨੇ ਆਪਣੀ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ, ਜਦਕਿ ਦਿੱਲੀ ਨੇ ਅਰੁੰਧਤੀ ਰੈੱਡੀ ਦੀ ਜਗ੍ਹਾ ਮਿੰਨੂ ਮਨੀ ਨੂੰ ਸ਼ਾਮਲ ਕੀਤਾ।
ਦੋਵਾਂ ਟੀਮਾਂ ਦੀ ਪਲੇਇੰਗ-11
ਦਿੱਲੀ ਕੈਪੀਟਲਜ਼: ਮੇਗ ਲੈਨਿੰਗ (ਕਪਤਾਨ), ਸ਼ੈਫਾਲੀ ਵਰਮਾ, ਮਾਰੀਅਨ ਕੈਪ, ਜੇਮਿਮਾ ਰੌਡਰਿਗਜ਼, ਐਲਿਸ ਕੈਪਸ, ਜੇਸ ਜੋਨਾਸਨ, ਤਾਨੀਆ ਭਾਟੀਆ (ਵਿਕਟਕੀਪਰ), ਮਿੰਨੂ ਮਨੀ, ਸ਼ਿਖਾ ਪਾਂਡੇ, ਰਾਧਾ ਯਾਦਵ ਅਤੇ ਤਾਰਾ ਨੌਰਿਸ।
ਮੁੰਬਈ ਇੰਡੀਅਨਜ਼: ਹਰਮਨਪ੍ਰੀਤ ਕੌਰ (ਕਪਤਾਨ), ਯਸਤਿਕਾ ਭਾਟੀਆ (ਵਿ.), ਹੇਲੀ ਮੈਥਿਊਜ਼, ਨਟਾਲੀ ਸਾਇਵਰ ਬਰੰਟ, ਅਮੇਲੀਆ ਕੇਰ, ਹੁਮੈਰਾ ਕਾਜ਼ੀ, ਪੂਜਾ ਵਸਤਰਕਾਰ, ਇਜ਼ਾਬੇਲ ਵੋਂਗ, ਅਮਨਜੋਤ ਕੌਰ, ਜਿੰਤੀਮਨੀ ਕਲਿਤਾ ਅਤੇ ਸਾਈਕਾ ਇਸ਼ਾਕ।