ਮਹਿਲਾ ਪ੍ਰੀਮੀਅਰ ਲੀਗ: ਮੁੰਬਈ ਇੰਡੀਅਨਜ਼ ਦੀ ਲਗਾਤਾਰ ਦੂਜੀ ਜਿੱਤ
ਚੰਡੀਗੜ੍ਹ, 7 ਮਾਰਚ (ਵਿਸ਼ਵ ਵਾਰਤਾ) ਮਹਿਲਾ ਪ੍ਰੀਮੀਅਰ ਲੀਗ 2023 ਦੇ ਚੌਥੇ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ 9 ਵਿਕਟਾਂ ਨਾਲ ਹਰਾਇਆ। ਮੁੰਬਈ ਇੰਡੀਅਨਜ਼ ਨੂੰ ਜਿੱਤ ਲਈ 156 ਦੌੜਾਂ ਦਾ ਟੀਚਾ ਮਿਲਿਆ ਸੀ। ਹਰਮਨਪ੍ਰੀਤ ਕੌਰ ਦੀ ਟੀਮ ਨੇ ਸਿਰਫ਼ 14.2 ਓਵਰਾਂ ‘ਚ 1 ਵਿਕਟ ਦੇ ਨੁਕਸਾਨ ‘ਤੇ 159 ਦੌੜਾਂ ਬਣਾ ਕੇ ਮੈਚ ਜਿੱਤ ਲਿਆ | ਮੁੰਬਈ ਇੰਡੀਅਨਜ਼ ਲਈ ਸਲਾਮੀ ਬੱਲੇਬਾਜ਼ ਹੈਲੀ ਮੈਥਿਊਜ਼ ਨੇ 37 ਗੇਂਦਾਂ ‘ਤੇ ਨਾਬਾਦ 76 ਦੌੜਾਂ ਦੀ ਪਾਰੀ ਖੇਡੀ। ਉਸ ਨੇ ਆਪਣੀ ਪਾਰੀ ‘ਚ 13 ਚੌਕੇ ਅਤੇ 1 ਛੱਕਾ ਲਗਾਇਆ। ਇਸ ਦੇ ਨਾਲ ਹੀ ਨੈਟ ਸੀਵਰ ਬਰੰਟ 29 ਗੇਂਦਾਂ ‘ਚ 55 ਦੌੜਾਂ ਬਣਾ ਕੇ ਅਜੇਤੂ ਪਰਤੀ। ਉਸ ਨੇ ਆਪਣੀ ਪਾਰੀ ‘ਚ 9 ਚੌਕੇ ਅਤੇ 1 ਛੱਕਾ ਲਗਾਇਆ। ਯਸਤਿਕਾ ਭਾਟੀਆ ਨੇ ਆਊਟ ਹੋਣ ਤੋਂ ਪਹਿਲਾਂ 19 ਗੇਂਦਾਂ ਵਿੱਚ 23 ਦੌੜਾਂ ਦੀ ਪਾਰੀ ਖੇਡੀ।