ਮਹਿਲਾ ਪ੍ਰੀਮੀਅਰ ਲੀਗ ‘ਚ ਅੱਜ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਯੂਪੀ ਵਾਰੀਅਰਸ ਹੋਣਗੇ ਆਹਮੋ-ਸਾਹਮਣੇ
ਚੰਡੀਗੜ੍ਹ, 10ਮਾਰਚ(ਵਿਸ਼ਵ ਵਾਰਤਾ)- ਮਹਿਲਾ ਪ੍ਰੀਮੀਅਰ ਲੀਗ ‘ਚ ਅੱਜ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਯੂਪੀ ਵਾਰੀਅਰਸ ਵਿਚਾਲੇ ਮੈਚ ਖੇਡਿਆ ਜਾਵੇਗਾ। ਮੈਚ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ‘ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਬੇਂਗਲੁਰੂ ਲੀਗ ਵਿੱਚ ਆਪਣੀ ਪਹਿਲੀ ਜਿੱਤ ਦੀ ਤਲਾਸ਼ ਵਿੱਚ ਲਗਾਤਾਰ 3 ਮੈਚ ਹਾਰ ਗਿਆ ਹੈ। ਦੂਜੇ ਪਾਸੇ ਯੂਪੀ ਨੂੰ ਟੂਰਨਾਮੈਂਟ ਵਿੱਚ ਇੱਕ ਜਿੱਤ ਅਤੇ ਇੱਕ ਹਾਰ ਮਿਲੀ ਹੈ।
ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ 11
ਯੂਪੀ ਵਾਰੀਅਰਜ਼: ਐਲੀਸਾ ਹੀਲੀ (ਕਪਤਾਨ), ਸ਼ਵੇਤਾ ਸਹਿਰਾਵਤ, ਕਿਰਨ ਨਵਗਿਰੇ, ਟਾਹਲੀਆ ਮੈਕਗ੍ਰਾ, ਦੀਪਤੀ ਸ਼ਰਮਾ, ਸਿਮਰਨ ਸ਼ੇਖ, ਦੇਵਿਕਾ ਵੈਦਿਆ, ਸ਼ਬਨੀਮ ਇਸਮਾਈਲ, ਸੋਫੀ ਏਕਲਸਟਨ, ਅੰਜਲੀ ਸਰਵਾਨੀ, ਰਾਜੇਸ਼ਵਰੀ ਗਾਇਕਵਾੜ।
ਰਾਇਲ ਚੈਲੇਂਜਰਜ਼ ਬੈਂਗਲੁਰੂ: ਸਮ੍ਰਿਤੀ ਮੰਧਾਨਾ (ਕਪਤਾਨ), ਸੋਫੀ ਡਿਵਾਈਨ, ਐਲੀਸ ਪੇਰੀ, ਪੂਨਮ ਖੇਮਨਾਰ, ਰਿਚਾ ਘੋਸ਼ (ਵਿਕਟਕੀਪਨ), ਹੀਥਰ ਨਾਈਟ, ਸ਼੍ਰੇਅੰਕਾ ਪਾਟਿਲ, ਕਨਿਕਾ ਆਹੂਜਾ, ਮੇਗਨ ਸਕੂਟ, ਪ੍ਰੀਤੀ ਬੋਸ ਅਤੇ ਰੇਣੁਕਾ ਸਿੰਘ।