ਮਹਿਲਾ ਪ੍ਰੀਮੀਅਰ ਲੀਗ
ਅੱਜ ਦਿੱਲੀ ਕੈਪੀਟਲਜ਼ ਅਤੇ ਗੁਜਰਾਤ ਜਾਇੰਟਸ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ
ਚੰਡੀਗੜ੍ਹ, 11ਮਾਰਚ(ਵਿਸ਼ਵ ਵਾਰਤਾ)-ਮੇਗ ਲੈਨਿੰਗ ਦੀ ਦਿੱਲੀ ਕੈਪੀਟਲਜ਼ ਅੱਜ ਮਹਿਲਾ ਪ੍ਰੀਮੀਅਰ ਲੀਗ (WPL) ਵਿੱਚ ਗੁਜਰਾਤ ਜਾਇੰਟਸ ਨਾਲ ਭਿੜੇਗੀ। ਹੁਣ ਤੱਕ ਦੋਵਾਂ ਨੇ ਟੂਰਨਾਮੈਂਟ ‘ਚ 3-3 ਮੈਚ ਖੇਡੇ ਹਨ। ਇਨ੍ਹਾਂ ਵਿੱਚੋਂ ਗੁਜਰਾਤ ਨੇ ਇੱਕ ਅਤੇ ਦਿੱਲੀ ਨੇ ਦੋ ਜਿੱਤੇ। ਪਲੇਆਫ ਦੀ ਦੌੜ ਵਿੱਚ ਬਣੇ ਰਹਿਣ ਲਈ ਗੁਜਰਾਤ ਲਈ ਅੱਜ ਦਾ ਮੈਚ ਜਿੱਤਣਾ ਜ਼ਰੂਰੀ ਹੋਵੇਗਾ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਦਿੱਲੀ ਕੈਪੀਟਲਜ਼: ਮੇਗ ਲੈਨਿੰਗ (ਕਪਤਾਨ), ਸ਼ੈਫਾਲੀ ਵਰਮਾ, ਮਾਰੀਅਨ ਕੈਪ, ਜੇਮਿਮਾ ਰੋਡਰਿਗਜ਼, ਐਲਿਸ ਕੈਪਸ, ਜੇਸ ਜੋਨਾਸੇਨ, ਤਾਨੀਆ ਭਾਟੀਆ (ਵਿਕਟਕੀਪਰ), ਮਿੰਨੂ ਮਨੀ, ਸ਼ਿਖਾ ਪਾਂਡੇ, ਰਾਧਾ ਯਾਦਵ ਅਤੇ ਤਾਰਾ ਨੌਰਿਸ।
ਗੁਜਰਾਤ ਜਾਇੰਟਸ: ਸਨੇਹ ਰਾਣਾ (ਕਪਤਾਨ), ਹਰਲੀਨ ਦਿਓਲ, ਸਬੀਨਨੀ ਮੇਘਨਾ, ਸੁਸ਼ਮਾ ਵਰਮਾ (ਵਿਕਟ-ਕੀਪਰ), ਦਿਆਲਨ ਹੇਮਲਤਾ, ਸੋਫੀਆ ਡੰਕਲੇ, ਤਨੁਜਾ ਕੰਵਰ, ਐਨਾਬੈਲ ਸਦਰਲੈਂਡ, ਮਾਨਸੀ ਜੋਸ਼ੀ, ਐਸ਼ਲੇ ਗਾਰਡਨਰ ਅਤੇ ਕਿਮ ਗਰਥ।