ਮਹਿਲਾ ਟੀ-20 ਵਿਸ਼ਵ ਕੱਪ : ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡ ਜਾਰੀ
ਕਪਤਾਨ ਬਿਸਮਾਹ ਮਾਰੂਫ ਨੇ ਜੜਿਆ ਅਰਧ ਸੈਂਕੜਾ
ਜਾਣੋ, ਲਾਈਵ ਸਕੋਰ
ਚੰਡੀਗੜ੍ਹ, 12ਫਰਵਰੀ(ਵਿਸ਼ਵ ਵਾਰਤਾ)-ਮਹਿਲਾ ਟੀ-20 ਵਿਸ਼ਵ ਕੱਪ ‘ਚ ਭਾਰਤ ਅਤੇ ਪਾਕਿਸਤਾਨ ਦਾ ਮੈਚ ਕੇਪਟਾਊਨ ਦੇ ਨਿਊਲੈਂਡਸ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ ਹੁਣ ਤੱਕ ਦੀ ਖੇਡ ਵਿੱਚ ਪਾਕਿਸਤਾਨ ਨੇ 19 ਓਵਰਾਂ ‘ਚ 4 ਵਿਕਟਾਂ ਗਵਾ ਕੇ 136 ਦੌੜਾਂ ਬਣਾਈਆਂ ਹਨ। ਕਪਤਾਨ ਬਿਸਮਾਹ ਮਾਰੂਫ ਅਤੇ ਆਇਸ਼ਾ ਨਸੀਮ ਕ੍ਰੀਜ਼ ‘ਤੇ ਹਨ। ਮਾਰੂਫ ਨੇ ਆਪਣੇ ਕਰੀਅਰ ਦਾ 12ਵਾਂ ਅਰਧ ਸੈਂਕੜਾ ਲਗਾਇਆ ਹੈ।
ਸਿਦਰਾ ਅਮੀਨ 11 ਦੌੜਾਂ ਬਣਾ ਕੇ ਆਊਟ ਹੋ ਗਈ। ਉਸ ਨੂੰ ਰਾਧਾ ਯਾਦਵ ਨੇ ਵਿਕਟਕੀਪਰ ਰਿਚਾ ਘੋਸ਼ ਦੇ ਹੱਥੋਂ ਕੈਚ ਕਰਵਾਇਆ। ਇਸ ਤੋਂ ਪਹਿਲਾਂ ਨਿਦਾ ਡਾਰ (0 ਦੌੜਾਂ), ਮੁਨੀਬਾ ਅਲੀ (12 ਦੌੜਾਂ), ਜਵੇਰੀਆ ਖਾਨ (8 ਦੌੜਾਂ) ਦੀਆਂ ਵਿਕਟਾਂ ਡਿੱਗੀਆਂ।
ਭਾਰਤੀ ਖਿਡਾਰਨਾਂ ਵਿੱਚ ਰਾਧਾ ਤੋਂ ਇਲਾਵਾ ਦੀਪਤੀ ਸ਼ਰਮਾ ਅਤੇ ਪੂਜਾ ਵਸਤਰਕਾਰ ਨੂੰ ਇਕ-ਇਕ ਵਿਕਟ ਮਿਲੀ।























