ਮਹਿਲਾ ਟੀ-20 ਵਿਸ਼ਵ ਕੱਪ ਫਾਈਨਲ
ਸਾਊਥ ਅਫਰੀਕਾ V/S ਆਸਟਰੇਲੀਆ
ਆਸਟਰੇਲੀਆ ਨੇ ਸਾਊਥ ਅਫਰੀਕਾ ਨੂੰ ਦਿੱਤਾ ਇੰਨੀਆਂ ਦੌੜਾਂ ਦਾ ਟੀਚਾ
ਚੰਡੀਗੜ੍ਹ,26ਫਰਵਰੀ(ਵਿਸ਼ਵ ਵਾਰਤਾ) ਮਹਿਲਾ ਟੀ-20 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਅੱਜ ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਜਾਰੀ ਹੈ। ਕੇਪਟਾਊਨ ਦੇ ਨਿਊਲੈਂਡਸ ਮੈਦਾਨ ‘ਤੇ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਨੇ ਸਾਊਥ ਅਫਰੀਕਾ ਨੂੰ 157 ਦੌੜਾਂ ਦਾ ਟੀਚਾ ਦਿੱਤਾ ਹੈ।
ਆਸਟ੍ਰੇਲੀਆ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 156 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਬੇਥ ਮੂਨੀ ਨੇ 74 ਦੌੜਾਂ ਦੀ ਅਜੇਤੂ ਪਾਰੀ ਖੇਡੀ। ਦੱਖਣੀ ਅਫਰੀਕਾ ਵੱਲੋਂ ਮਾਰੀਅਨ ਕੈਪ ਅਤੇ ਸ਼ਬਨੀਮ ਇਸਮਾਈਲ ਨੇ 2-2 ਵਿਕਟਾਂ ਲਈਆਂ।