ਮਹਿਲਾ ਟੀ-20 ਵਿਸ਼ਵ ਕੱਪ ਫਾਈਨਲ
ਆਸਟਰੇਲੀਆ ਤੇ ਦੱਖਣੀ ਅਫਰੀਕਾ ਆਹਮੋ-ਸਾਹਮਣੇ
ਦੱਖਣੀ ਅਫਰੀਕਾ ਕੋਲ ਪਹਿਲੀ ਵਾਰ ਚੈਂਪੀਅਨ ਬਣਨ ਦਾ ਮੌਕਾ
ਪੜ੍ਹੋ, ਆਸਟ੍ਰੇਲੀਆ ਨੇ ਟਾੱਸ ਜਿੱਤ ਕੇ ਲਿਆ ਕਿਹੜਾ ਫੈਸਲਾ
ਚੰਡੀਗੜ੍ਹ, 26ਫਰਵਰੀ(ਵਿਸ਼ਵ ਵਾਰਤਾ)-ਦੱਖਣੀ ਅਫਰੀਕਾ ‘ਚ ਚੱਲ ਰਹੇ ਮਹਿਲਾ ਟੀ-20 ਵਿਸ਼ਵ ਕੱਪ ਦਾ ਫਾਈਨਲ ਮੈਚ ਅੱਜ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਵਿਚਾਲੇ ਕੇਪਟਾਊਨ ਦੇ ਨਿਊਲੈਂਡਸ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ।
ਆਸਟਰੇਲੀਆ ਨੇ ਪਹਿਲਾਂ ਟਾੱਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ।
ਦੱਸ ਦਈਏ ਕਿ ਮੇਜ਼ਬਾਨ ਦੱਖਣੀ ਅਫਰੀਕਾ ਪਹਿਲੀ ਵਾਰ ਕਿਸੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਹੈ। ਇਸ ਦੇ ਨਾਲ ਹੀ ਅੱਜ ਪੰਜ ਵਾਰ ਦੇ ਚੈਂਪੀਅਨ ਆਸਟ੍ਰੇਲੀਆ ਕੋਲ ਦੂਜੀ ਵਾਰ ਖਿਤਾਬ ਦੀ ਹੈਟ੍ਰਿਕ ਲਗਾਉਣ ਦਾ ਮੌਕਾ ਹੋਵੇਗਾ, ਜਦਕਿ ਦੱਖਣੀ ਅਫਰੀਕਾ ਕੋਲ ਪਹਿਲੀ ਵਾਰ ਚੈਂਪੀਅਨ ਬਣਨ ਦਾ ਮੌਕਾ ਹੈ।