ਮਹਿਲਾ ਟੀ-20 ਵਿਸ਼ਵ ਕੱਪ ; ਪਹਿਲਾ ਸੈਮੀਫਾਈਨਲ ਮੈਚ
ਆਸਟ੍ਰੇਲੀਆ ਨੇ ਭਾਰਤ ਨੂੰ ਹਰਾ ਕੇ ਕੀਤਾ ਫਾਈਨਲ ‘ਚ ਪ੍ਰਵੇਸ਼
ਚੰਡੀਗੜ੍ਹ, 23ਫਰਵਰੀ(ਵਿਸ਼ਵ ਵਾਰਤਾ)-ਦੱਖਣੀ ਅਫਰੀਕਾ ‘ਚ ਚੱਲ ਰਹੇ ਮਹਿਲਾ ਟੀ-20 ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਮੈਚ ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਕੇਪਟਾਊਨ ਦੇ ਨਿਊਲੈਂਡਸ ਮੈਦਾਨ ‘ਤੇ ਖੇਡਿਆ ਗਿਆ। ਆਸਟਰੇਲੀਆ ਨੇ ਭਾਰਤ ਨੂੰ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਦੱਸ ਦਈਏ ਕਿ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ ਨੇ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ਤੇ 172 ਦੌੜਾਂ ਬਣਾਉਂਦਿਆਂ ਭਾਰਤ ਨੂੰ 173 ਦੌੜਾਂ ਦਾ ਟੀਚਾ ਦਿੱਤਾ।
ਜਿਸਦੇ ਜਵਾਬ ਵਿੱਚ ਭਾਰਤੀ ਟੀਮ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ਤੇ ਸਿਰਫ 167 ਦੌੜਾਂ ਹੀ ਬਣਾ ਸਕੀ।