ਮਹਿਲਾ ਟੀ-20 ਵਿਸ਼ਵ ਕੱਪ ; ਪਹਿਲਾ ਸੈਮੀਫਾਈਨਲ ਮੈਚ
ਭਾਰਤ ਦੀਆਂ 2 ਖਿਡਾਰਨਾਂ ਪਰਤੀਆਂ ਪੈਵੇਲੀਅਨ
ਜਾਣੋ, ਲਾਈਵ ਸਕੋਰ
ਚੰਡੀਗੜ੍ਹ, 23ਫਰਵਰੀ(ਵਿਸ਼ਵ ਵਾਰਤਾ)-ਦੱਖਣੀ ਅਫਰੀਕਾ ‘ਚ ਚੱਲ ਰਹੇ ਮਹਿਲਾ ਟੀ-20 ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਮੈਚ ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਕੇਪਟਾਊਨ ਦੇ ਨਿਊਲੈਂਡਸ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਇਸ ਸਮੇਂ ਭਾਰਤੀ ਟੀਮ ਦੀ ਪਾਰੀ ਜਾਰੀ ਹੈ।
ਹੁਣ ਤੱਕ ਦੇ ਖੇਡ ‘ਚ ਭਾਰਤ ਨੇ 3 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ 25 ਦੌੜਾਂ ਬਣਾਈਆਂ। ਸ਼ੈਫਾਲੀ ਤੋਂ ਬਾਅਦ ਮੰਧਾਨਾ ਵੀ ਆਊਟ ਹੋ ਗਈ ਹੈ। ਜੇਮਿਮਾ ਰੌਡਰਿਗਜ਼ ਅਤੇ ਯਸਤਿਕਾ ਭਾਟੀਆ ਕ੍ਰੀਜ਼ ‘ਤੇ ਹਨ। ਦੱਸ ਦਈਏ ਕਿ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ ਨੇ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ਤੇ 172 ਦੌੜਾਂ ਬਣਾਉਂਦਿਆਂ ਭਾਰਤ ਨੂੰ 173 ਦੌੜਾਂ ਦਾ ਟੀਚਾ ਦਿੱਤਾ ਹੈ।