ਮਹਿਲਾ ਟੀ-20 ਵਿਸ਼ਵ ਕੱਪ ਦਾ ਫਾਈਨਲ ਅੱਜ
ਆਸਟਰੇਲੀਆ ਤੇ ਦੱਖਣੀ ਅਫਰੀਕਾ ਹੋਣਗੇ ਆਹਮੋ-ਸਾਹਮਣੇ
ਦੱਖਣੀ ਅਫਰੀਕਾ ਕੋਲ ਪਹਿਲੀ ਵਾਰ ਚੈਂਪੀਅਨ ਬਣਨ ਦਾ ਮੌਕਾ
ਚੰਡੀਗੜ੍ਹ, 26ਫਰਵਰੀ(ਵਿਸ਼ਵ ਵਾਰਤਾ)-ਦੱਖਣੀ ਅਫਰੀਕਾ ‘ਚ ਚੱਲ ਰਹੇ ਮਹਿਲਾ ਟੀ-20 ਵਿਸ਼ਵ ਕੱਪ ਦਾ ਫਾਈਨਲ ਮੈਚ ਅੱਜ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਵਿਚਾਲੇ ਕੇਪਟਾਊਨ ਦੇ ਨਿਊਲੈਂਡਸ ਮੈਦਾਨ ‘ਤੇ ਸ਼ਾਮ 6:30 ਵਜੇ ਖੇਡਿਆ ਜਾਵੇਗਾ। ਪੰਜ ਵਾਰ ਦੇ ਚੈਂਪੀਅਨ ਆਸਟ੍ਰੇਲੀਆ ਕੋਲ ਦੂਜੀ ਵਾਰ ਖਿਤਾਬ ਦੀ ਹੈਟ੍ਰਿਕ ਲਗਾਉਣ ਦਾ ਮੌਕਾ ਹੋਵੇਗਾ, ਜਦਕਿ ਦੱਖਣੀ ਅਫਰੀਕਾ ਕੋਲ ਪਹਿਲੀ ਵਾਰ ਚੈਂਪੀਅਨ ਬਣਨ ਦਾ ਮੌਕਾ ਹੈ। ਮੇਜ਼ਬਾਨ ਦੱਖਣੀ ਅਫਰੀਕਾ ਪਹਿਲੀ ਵਾਰ ਕਿਸੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਹੈ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11
ਆਸਟਰੇਲੀਆ: ਮੇਗ ਲੈਨਿੰਗ (ਸੀ), ਅਲੀਸਾ ਹੀਲੀ, ਬੈਥ ਮੂਨੀ, ਐਲੀਸ ਪੇਰੀ, ਐਸ਼ਲੇ ਗਾਰਡਨਰ, ਟਾਹਲੀਆ ਮੈਕਗ੍ਰਾਥ, ਗ੍ਰੇਸ ਹੈਰਿਸ, ਮੇਗਨ ਸ਼ੂਟ, ਜੇਸ ਜੋਨਾਸਨ, ਡੀ ਆਰਸੀ ਬ੍ਰਾਊਨ, ਜਾਰਜੀਆ ਵੇਅਰਹੈਮ।
ਦੱਖਣੀ ਅਫ਼ਰੀਕਾ: ਸੁਨੇ ਲੁਅਸ (ਸੀ), ਤਾਜਮਿਨ ਬ੍ਰਿਟਸ, ਲੌਰਾ ਵੋਲਵਾਰਡ, ਮਾਰਿਜਨ ਕਪ, ਸ਼ਬਨੀਮ ਇਸਮਾਈਲ, ਕਲੋਏ-ਲੇਸਲੇ ਟ੍ਰਿਓਨ, ਐਨੀ ਬੋਸ਼, ਨਦੀਨ ਡੀ ਕਲਾਰਡ, ਸਿਨਾਲੋ ਜਾਫਟਾ, ਅਯਾਬੋਂਗ ਖਾਕਾ, ਨਨਕੁਲੁਲੇਕੋ ਮਲਾਬਾ।