ਮਹਿਲਾ ਟੀ-20 ਵਿਸ਼ਵ ਕੱਪ
ਕੱਲ੍ਹ ਨੂੰ ਸੈਮੀਫਾਈਨਲ ‘ਚ ਆਸਟਰੇਲੀਆ ਨਾਲ ਭਿੜੇਗੀ ਟੀਮ ਇੰਡੀਆ
ਚੰਡੀਗੜ੍ਹ, 22 ਫਰਵਰੀ (ਵਿਸ਼ਵ ਵਾਰਤਾ) ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ 2023 ਦਾ ਅੰਤਿਮ ਪੜਾਅ ਪੂਰੇ ਜ਼ੋਰਾਂ ‘ਤੇ ਹੈ ਅਤੇ ਇਹ ਵਿਸ਼ਵ ਕੱਪ ਇਸ ਸਮੇਂ ਦੱਖਣੀ ਅਫਰੀਕਾ ‘ਚ ਖੇਡਿਆ ਜਾ ਰਿਹਾ ਹੈ। ਕੱਲ੍ਹ ਭਾਰਤੀ ਟੀਮ ਨੂੰ ਸੈਮੀਫਾਈਨਲ ‘ਚ ਮਜ਼ਬੂਤ ਆਸਟ੍ਰੇਲੀਆਈ ਟੀਮ ਦੀ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ। ਭਾਰਤੀ ਟੀਮ ਨੇ ਆਪਣੇ ਪਹਿਲੇ ਦੋ ਮੈਚ ਜਿੱਤ ਕੇ ਟੀ-20 ਵਿਸ਼ਵ ਕੱਪ 2023 ਦੀ ਸ਼ੁਰੂਆਤ ਕੀਤੀ। ਪਰ ਤੀਜੇ ਮੈਚ ‘ਚ ਟੀਮ ਇੰਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਨੇ ਇਸ ਟੂਰਨਾਮੈਂਟ ਵਿੱਚ ਚੌਥਾ ਮੈਚ ਆਇਰਲੈਂਡ ਖ਼ਿਲਾਫ਼ ਖੇਡਿਆ। ਟੀਮ ਇੰਡੀਆ ਲਗਾਤਾਰ ਤੀਜੀ ਵਾਰ ਮਹਿਲਾ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚੀ ਹੈ। ਇਸੇ ਤਰ੍ਹਾਂ ਦਾ ਸੈਮੀਫਾਈਨਲ ਮੈਚ ਇੰਗਲੈਂਡ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਵਿਚਾਲੇ 24 ਫਰਵਰੀ ਨੂੰ ਦੂਜਾ ਸੈਮੀਫਾਈਨਲ ਅਤੇ ਟੀ-20 ਵਿਸ਼ਵ ਕੱਪ ਦਾ ਫਾਈਨਲ ਮੈਚ 26 ਫਰਵਰੀ ਨੂੰ ਖੇਡਿਆ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਇੰਗਲੈਂਡ ਨੇ ਆਪਣੇ ਆਖਰੀ ਲੀਗ ਮੈਚ ਵਿੱਚ ਪਾਕਿਸਤਾਨ ਨੂੰ 114 ਦੌੜਾਂ ਨਾਲ ਹਰਾ ਕੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ ਦੋ ਵਿੱਚ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ।