ਮਹਿਲਾ ਟੀ-20 ਵਿਸ਼ਵ ਕੱਪ: ਅੱਜ ਭਾਰਤ ਤੇ ਵੈਸਟਇੰਡੀਜ਼ ਹੋਣਗੇ ਆਹਮੋ-ਸਾਹਮਣੇ
ਚੰਡੀਗੜ੍ਹ, 15ਫਰਵਰੀ (ਵਿਸ਼ਵ ਵਾਰਤਾ) ਭਾਰਤੀ ਮਹਿਲਾ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ 2023 ਦੇ ਦੂਜੇ ਮੈਚ ਵਿੱਚ ਅੱਜ ਵੈਸਟਇੰਡੀਜ਼ ਨਾਲ ਭਿੜੇਗੀ। 15 ਫਰਵਰੀ ਨੂੰ ਖੇਡਿਆ ਜਾਣ ਵਾਲਾ ਇਹ ਮੈਚ ਕੇਪਟਾਊਨ (ਦੱਖਣੀ ਅਫਰੀਕਾ) ਦੇ ਨਿਊਲੈਂਡਸ ਵਿਖੇ ਖੇਡਿਆ ਜਾਵੇਗਾ। ਗਰੁੱਪ-ਬੀ ਦਾ ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 6.30 ਵਜੇ ਕੇਪਟਾਊਨ ਦੇ ਮੈਦਾਨ ‘ਤੇ ਖੇਡਿਆ ਜਾਵੇਗਾ।
ਜੇਕਰ ਟੀਮ ਇੰਡੀਆ ਇਸ ਨੂੰ ਜਿੱਤਦੀ ਹੈ ਤਾਂ ਉਹ ਟਾਪ-2 ਦੀ ਦੌੜ ‘ਚ ਅੱਗੇ ਹੋ ਜਾਵੇਗੀ। ਭਾਰਤ ਨੇ ਇਸ ਮੈਦਾਨ ‘ਤੇ ਆਪਣੇ ਪਹਿਲੇ ਮੈਚ ‘ਚ ਪਾਕਿਸਤਾਨ ਖਿਲਾਫ 7 ਵਿਕਟਾਂ ਨਾਲ ਵੱਡੀ ਜਿੱਤ ਦਰਜ ਕੀਤੀ ਸੀ। ਵੈਸਟਇੰਡੀਜ਼ ਖਿਲਾਫ ਭਾਰਤੀ ਟੀਮ ਦਾ ਰਿਕਾਰਡ ਜ਼ਬਰਦਸਤ ਹੈ।