ਮਹਿਲਾ ਕ੍ਰਿਕਟ ਵਿਸ਼ਵ ਕੱਪ
ਸ੍ਰਮਿਤੀ ਮੰਧਾਨਾ ਤੇ ਹਰਮਨਪ੍ਰੀਤ ਦੇ ਸ਼ਾਨਦਾਰ ਅਰਧ ਸੈਂਕੜੇ
ਚੰਡੀਗੜ੍ਹ,12 ਮਾਰਚ(ਵਿਸ਼ਵ ਵਾਰਤਾ)- ਮਹਿਲਾ ਵਿਸ਼ਵ ਕੱਪ ‘ਚ ਭਾਰਤੀ ਟੀਮ ਵੈਸਟਇੰਡੀਜ਼ ਖਿਲਾਫ ਤੀਜਾ ਮੈਚ ਖੇਡ ਰਹੀ ਹੈ। ਸਮ੍ਰਿਤੀ ਮੰਧਾਨਾ ਅਤੇ ਹਰਮਨਪ੍ਰੀਤ ਕੌਰ ਕ੍ਰੀਜ਼ ‘ਤੇ ਮੌਜੂਦ ਹਨ। ਭਾਰਤੀ ਟੀਮ ਨੇ 35 ਓਵਰਾਂ ‘ਚ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 180 ਦੌੜਾਂ ਬਣਾਈਆਂ। ਮੰਧਾਨ 81ਅਤੇ ਹਰਮਨਪ੍ਰੀਤ 52 ਦੌੜਾਂ ਬਣਾ ਕੇ ਖੇਡ ਰਹੇ ਹਨ। ਸਮ੍ਰਿਤੀ ਅਤੇ ਹਰਮਨਪ੍ਰੀਤ ਕੌਰ ਦੋਵਾਂ ਨੇ ਹੀ ਆਪਣੇ ਅਰਧ ਸੈਂਕੜੇ ਪੁੂਰੇ ਕਰ ਲਏ ਹਨ।






















