ਮਹਿਲਾ ਏਸ਼ੀਆ ਕੱਪ -2022
ਭਾਰਤ ਨੇ ਸ਼੍ਰੀਲੰਕਾ ਨੂੰ 41 ਦੌੜਾਂ ਨਾਲ ਹਰਾ ਕੇ ਕੀਤੀ ਜੇਤੂ ਸ਼ੁਰੂਆਤ
ਚੰਡੀਗੜ੍ਹ,1 ਅਕਤੂਬਰ(ਵਿਸ਼ਵ ਵਾਰਤਾ)- ਮਹਿਲਾ ਕ੍ਰਿਕਟ ਏਸ਼ੀਆ ਕੱਪ 2022 ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ 41 ਦੌੜਾ ਨਾਲ ਹਰਾ ਦਿੱਤਾ ਹੈ। ਪਹਿਲਾਂ ਬੱਲੇਬਾਜੀ ਕਰਦੇ ਹੋਏ ਭਾਰਤ ਨੇ 150 ਦੌੜਾਂ ਤੇ 6 ਵਿਕਟ ਖੋ ਕੇ ਸ਼੍ਰੀਲੰਕਾ ਨੂੰ 151 ਦਾ ਟੀਚਾ ਦਿੱਤਾ ਸੀ। ਜਿਸ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ ਦੀ ਸਾਰੀ ਟੀਮ 19ਵੇਂ ਓਵਰ ਵਿੱਚ ਹੀ 109 ਦੌੜਾਂ ਤੇ ਢੇਰ ਹੋ ਗਈ।