ਮਹਿਲਾ ਏਸ਼ੀਆ ਕੱਪ 2022
ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ ਦਿੱਤਾ 151 ਦੌੜਾਂ ਦਾ ਟੀਚਾ
ਚੰਡੀਗੜ੍ਹ,1 ਅਕਤੂਬਰ(ਵਿਸ਼ਵ ਵਾਰਤਾ)- ਮਹਿਲਾ ਏਸ਼ੀਆ ਕੱਪ 2022 ‘ਚ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ 151 ਦੌੜਾਂ ਦਾ ਟੀਚਾ ਦਿੱਤਾ ਹੈ। ਮੈਚ ‘ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜੀ ਕਰਦੇ ਹੋਏ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਦਾ ਬੱਲਾ ਕੁਝ ਕਮਾਲ ਨਹੀਂ ਕਰ ਸਕਿਆ। ਮੰਧਾਨਾ 7 ਗੇਂਦਾਂ ‘ਚ 6 ਦੌੜਾਂ ਬਣਾ ਕੇ ਆਊਟ ਹੋ ਗਈ।
ਇਸ ਦੇ ਨਾਲ ਹੀ ਸ਼ੈਫਾਲੀ ਵਰਮਾ ਦੇ ਬੱਲੇ ਤੋਂ 11 ਗੇਂਦਾਂ ‘ਤੇ 10 ਦੌੜਾਂ ਆਈਆਂ। ਸੱਟ ਤੋਂ ਵਾਪਸੀ ਕਰਨ ਵਾਲੀ ਜੇਮਿਮਾ ਰੌਡਰਿਗਜ਼ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 53 ਗੇਂਦਾਂ ‘ਚ 76 ਦੌੜਾਂ ਬਣਾਈਆਂ। ਇਸ ਦੌਰਾਨ ਨੇ 11 ਚੌਕੇ ਅਤੇ 1 ਛੱਕਾ ਲੱਗਾਇਆ। ਕਪਤਾਨ ਹਰਮਨਪ੍ਰੀਤ ਕੌਰ ਨੇ 30 ਗੇਂਦਾਂ ‘ਚ 33 ਦੌੜਾ ਬਣਆਈਆਂ।