ਪਿਛਲੇ ਇੱਕ ਮਹੀਨੇ ਤੋਂ ਮਹਾਰਾਸ਼ਟਰ ਵਿੱਚ ਚੱਲ ਰਿਹਾ ਸਿਆਸੀ ਡਰਾਮਾ ਹਾਲੇ ਖਤਮ ਨਹੀਂ ਹੋਇਆ ਅੱਜ ਹਰ ਕਿਸੇ ਦੀ ਨਜ਼ਰ ਸੁਪਰੀਮ ਕੋਰਟ ਤੇ ਹੈ ।ਜਿੱਥੇ ਅਦਾਲਤ ਸੂਬੇ ਦੇ ਸਿਆਸੀ ਭਵਿੱਖ ਦਾ ਫੈਸਲਾ ਸੁਣਾਵੇਗੀ ਸੁਪਰੀਮ ਕੋਰਟ ਵਿੱਚ ਇਸ ਸਮੇਂ ਕਾਫ਼ੀ ਤਿੱਖੀ ਬਹਿਸ ਹੋ ਰਹੀ ਹੈ। ਮੁਕੁਲ ਰੋਹਤਗੀ ਤੁਸ਼ਾਰ ਮਹਿਤਾ, ਕਪਿਲ ਸਿੰਬਲ, ਅਤੇ ਅਭਿਸ਼ੇਕ ਮਨੂ ਸਿੰਘਵੀ ਸਮੇਤ ਕਈ ਵਕੀਲਾਂ ਵਿੱਚ ਤਿੱਖੀ ਬਹਿਸ ਹੋ ਰਹੀ ਹੈ। ਸ਼ਨੀਵਾਰ ਸਵੇਰੇ ਜਿਸ ਤਰ੍ਹਾਂ ਦਵਿੰਦਰ ਫੜਨਵੀਸ, ਅਜੀਤ ਪਵਾਰ ਨੇ ਸਹੁੰ ਚੁੱਕੀ ਉਸਦੇ ਖਿਲਾਫ ਵਿਰੋਧੀ ਧਿਰ ਨੇ ਪਟੀਸ਼ਨ ਦਾਇਰ ਕੀਤੀ। ਮੁਕੁਲ ਰੋਹਤਗੀ ਨੇ ਸੁਪਰੀਮ ਕੋਰਟ ਵਿੱਚ ਕਿਹਾ ਕਿ ਰਾਜਪਾਲ ਨੇ ਫਲੋਰ ਟੈਸਟ ਦੇ ਲਈ 14 ਦਿਨ ਦਾ ਸਮਾਂ ਦਿੱਤਾ ਹੈ। ਉਨ੍ਹਾਂ ਨੇ ਕਿਹਾ ਪ੍ਰੋਟੇਮ ਸਪੀਕਰ ਦੇ ਬਾਅਦ ਸਪੀਕਰ ਦਾ ਚੁਨਾਵ ਜ਼ਰੂਰੀ ਹੈ ਪਰ ਵਿਰੋਧੀ ਪ੍ਰੋਟੇਮ ਸਪੀਕਰ ਤੋਂ ਹੀ ਕੰਮ ਕਰਾਉਣਾ ਚਾਹੁੰਦਾ ਹੈ। ਮੁਕੁਲ ਰੋਹਤਗੀ ਨੇ ਕਿਹਾ ਕਿ ਅਗਲੇ ਸੱਤ ਦਿਨ ਵਿੱਚ ਫਲੋਰ ਟੈਸਟ ਨਹੀਂ ਹੋ ਸਕਦਾ ।ਕੱਲ੍ਹ ਵੀ ਫਲੋਰ ਟੈਸਟ ਦਾ ਆਰਡਰ ਨਾ ਦਿੱਤਾ ਜਾਵੇ ।
ਬਾਲ ਵਿਆਹ ਦੇ ਦੋਸ਼ ਵਿੱਚ 9 ਗ੍ਰਿਫ਼ਤਾਰ
ਬਾਲ ਵਿਆਹ ਦੇ ਦੋਸ਼ ਵਿੱਚ 9 ਗ੍ਰਿਫ਼ਤਾਰ ਗੁਹਾਟੀ, 22 ਮਈ (IANS,ਵਿਸ਼ਵ ਵਾਰਤਾ)- ਪੁਲਿਸ ਨੇ ਅਸਾਮ ਦੇ ਕਰੀਮਗੰਜ ਜ਼ਿਲ੍ਹੇ 'ਚ...