ਮਸ਼ਹੂਰ ਇਸਲਾਮਿਕ ਸਕਾਲਰ ਦਾ ਹੋਇਆ ਦਿਹਾਂਤ
ਕੋਰੋਨਾ ਮਹਾਂਮਾਰੀ ਦੇ ਸਨ ਸ਼ਿਕਾਰ ਮੌਲਾਨਾ ਵਹੀਦੁਦੀਨ ਖਾਨ
ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਪ੍ਰਗਟਾਇਆ ਸੋਗ

ਨਵੀਂ ਦਿੱਲੀ ,22ਅਪ੍ਰੈਲ(ਵਿਸ਼ਵ ਵਾਰਤਾ): ਮਸ਼ਹੂਰ ਇਸਲਾਮਿਕ ਸਕਾਲਰ ਮੌਲਾਨਾ ਵਹੀਦੁਦੀਨ ਖਾਨ ਦਾ ਦਿਹਾਂਤ ਹੋ ਗਿਆ ਹੈ। 96 ਸਾਲਾਂ ਇਹ ਮਜ਼ਹੂਰ ਸਕਾਲਰ 96ਸਾਲਾਂ ਦੇ ਸਨ ਅਤੇ ਇਸ ਸਮੇਂ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆਏ ਹੋਏ ਸਨ। ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ । ਮੌਲਾਨਾ ਵਹੀਦੁਦੀਨ ਖਾਨ ਦੇ ਦਿਹਾਂਤ ਦੀ ਖਬਰ ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕੀਤਾ ਹੈ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵੀਟ ਕਰਦਿਆਂ ਲਿਖਿਆ, “ਮਸ਼ਹੂਰ ਇਸਲਾਮਿਕ ਸਕਾਲਰ ਮੌਲਾਨਾ ਵਹੀਦੁਦੀਨ ਖਾਨ ਦੇ ਦਿਹਾਂਤ ਤੋਂ ਡੂੰਘਾ ਸਦਮਾ ਹੋਇਆ । ਪਦਮ ਵਿਭੂਸ਼ਣ ਨਾਲ ਸਨਮਾਨਿਤ ਮੌਲਾਨਾ ਵਹੀਦੁਦੀਨ ਨੇ ਸਮਾਜ ਵਿੱਚ ਸ਼ਾਂਤੀ, ਸਦਭਾਵਨਾ ਅਤੇ ਸੁਧਾਰ ਲਿਆਉਣ ਵਿੱਚ ਮਹੱਤਵਪੂਰਣ ਯੋਗਦਾਨ ਦਿੱਤਾ । ਉਨ੍ਹਾਂ ਦੇ ਪਰਿਵਾਰ ਅਤੇ ਸ਼ੁੱਭਚਿੰਤਕਾਂ ਪ੍ਰਤੀ ਡੂੰਘਾ ਦੁੱਖ ਹੈ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੌਲਾਨਾ ਵਹੀਦੁਦੀਨ ਖ਼ਾਨ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਮੌਲਾਨਾ ਵਹੀਦੁਦੀਨ ਖ਼ਾਨ ਦੀ ਮੌਤ ਤੋਂ ਦੁਖੀ ਹਾਂ । ਉਨ੍ਹਾਂ ਨੂੰ ਧਰਮ ਸ਼ਾਸਤਰ ਅਤੇ ਅਧਿਆਤਮਕਤਾ ਵਿੱਚ ਉਨ੍ਹਾਂ ਦੇ ਗਿਆਨ ਲਈ ਯਾਦ ਕੀਤਾ ਜਾਵੇਗਾ । ਉਹ ਸਮਾਜਿਕ ਸੇਵਾ ਅਤੇ ਸਸ਼ਕਤੀਕਰਨ ਲਈ ਬਹੁਤ ਉਤਸ਼ਾਹਿਤ ਰਹਿੰਦੇ ਸਨ। ਉਨ੍ਹਾਂ ਦੇ ਪਰਿਵਾਰ ਅਤੇ ਅਣਗਿਣਤ ਸ਼ੁੱਭਚਿੰਤਕਾਂ ਪ੍ਰਤੀ ਮੇਰਾ ਦੁੱਖ।”
ਦੱਸ ਦੇਈਏ ਕਿ ਉਨ੍ਹਾਂ ਨੂੰ ਜਨਵਰੀ 2021 ਵਿੱਚ ਭਾਰਤ ਦੇ ਦੂਜੇ ਪਦਮ ਸਰਵਉੱਚ ਪੁਰਸਕਾਰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਜਨਵਰੀ 2000 ਵਿੱਚ ਵਹੀਦੁਦੀਨ ਖਾਨ ਨੂੰ ਭਾਰਤ ਦਾ ਤੀਜਾ ਸਰਵਉੱਚ ਪੁਰਸਕਾਰ ਪਦਮ ਭੂਸ਼ਣ ਦਿੱਤ ਗਿਆ ਸੀ।
























