ਮਸ਼ਹੂਰ ਸਿਤਾਰ ਵਾਦਕ ਦੇਬੂ ਚੌਧਰੀ ਦਾ ਹੋਇਆ ਦਿਹਾਂਤ
ਕੋਰੋਨਾ ਵਾਇਰਸ ਨਾਲ ਸਨ ਸੰਕ੍ਰਮਿਤ

ਚੰਡੀਗੜ੍ਹ, 2 ਮਈ(ਵਿਸ਼ਵ ਵਾਰਤਾ)- ਕੋਰੋਨਾ ਦਾ ਕਹਿਰ ਦੇਸ਼ ਵਿੱਚ ਲਗਾਤਾਰ ਜਾਰੀ ਹੈ। ਬਹੁਤ ਸਾਰੇ ਕਲਾਕਾਰ, ਅਦਾਕਾਰ , ਸਿਆਸੀ ਹਸਤੀਆਂ ਕੋਰੋਨਾ ਦੀ ਚਪੇਟ ਵਿੱਚ ਆ ਰਹੀਆਂ ਹਨ ਅਤੇ ਕੁਝ ਨੇ ਇਸ ਦੇ ਪ੍ਰਭਾਵ ਨਾਲ ਆਪਣੀ ਜਾਨ ਵੀ ਗਵਾ ਲਈ ਹੈ। ਮਸ਼ਹੂਰ ਸਿਤਾਰ ਵਾਦਕ ਦੇਬੂ ਚੌਧਰੀ ਦਾ ਵੀ ਕੋਰੋਨਾ ਕਾਰਨ ਦਿਹਾਂਤ ਹੋ ਗਿਆ ਹੈ। ਉਹ ਦਿੱਲੀ ਦੇ ਜੀ.ਟੀ.ਬੀ ਹਸਪਤਾਲ ਵਿੱਚ ਦਾਖਲ ਸਨ ਜਿਥੇ ਸ਼ਨੀਵਾਰ ਦੀ ਸਵੇਰ ਉਹਨਾਂ ਨੇ ਆਪਣੇ ਆਖਰੀ ਸਾਹ ਲਏ।ਦੱਸ ਦੱਈਏ ਕਿ ਦੇਬੂ ਚੌਧਰੀ ਇਕ ਮਸ਼ਹੂਰ ਸਿਤਾਰ ਵਾਦਕ ਸਨ ਅਤੇ ਪਦਮਭੂਸ਼ਣ ਅਤੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤੇ ਗਏ ਸਨ।






















