ਮਸ਼ਹੂਰ ਡਾਂਸਰ ਸਪਨਾ ਚੌਧਰੀ ਦੀਆਂ ਮੁਸ਼ਕਿਲਾਂ ਵਿੱਚ ਵਾਧਾ
ਭਰਜਾਈ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ
ਚੰਡੀਗੜ੍ਹ 4 ਫਰਵਰੀ(ਵਿਸ਼ਵ ਵਾਰਤਾ)-ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਦੀਆਂ ਮੁਸ਼ਕਿਲਾਂ ਇੱਕ ਵਾਰ ਫਿਰ ਵਧ ਗਈਆਂ ਹਨ। ਉਸ ਖਿਲਾਫ ਹਰਿਆਣਾ ਦੇ ਪਲਵਲ ‘ਚ ਦਾਜ ਲਈ ਪਰੇਸ਼ਾਨ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ‘ਚ ਉਸ ਦੇ ਭਰਾ ਕਰਨ ਅਤੇ ਮਾਂ ਨੀਲਮ ਦੇ ਨਾਂ ਵੀ ਸ਼ਾਮਲ ਹਨ। ਸਪਨਾ ਦੀ ਭਰਜਾਈ ਨੇ ਆਪਣੀ ਨਣਦ ਸਪਨਾ ਚੌਧਰੀ ਦੇ ਨਾਲ-ਨਾਲ ਆਪਣੀ ਸੱਸ ਅਤੇ ਪਤੀ ‘ਤੇ ਚੁਕ੍ਰੇਟਾ ਕਾਰ ਮੰਗਣ ਦਾ ਦੋਸ਼ ਲਗਾਇਆ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਜਦੋਂ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਨੂੰਹ ਦੇ ਮਾਪੇ ਪਹਿਲੀ ਵਾਰ ਉਸ ਦੇ ਸਹੁਰੇ ਘਰ ਆਉਂਦੇ ਹਨ ਅਤੇ ਸ਼ਗਨ ਦੇ ਰੂਪ ਵਿੱਚ ਤੋਹਫ਼ੇ ਆਦਿ ਲਿਆਉਣ ਵਾਲਿਆਂ ਨੂੰ ਹਰਿਆਣਾ ਦੀ ਰਵਾਇਤੀ ਭਾਸ਼ਾ ਵਿੱਚ ਚੂਚਕ(ਛੂਛਕ) ਕਿਹਾ ਜਾਂਦਾ ਹੈ। ਇਸ ਵਿੱਚ ਮਹਿੰਗਾ ਸਾਮਾਨ ਅਤੇ ਸੋਨਾ ਆਦਿ ਵੀ ਦਿੱਤਾ ਜਾਂਦਾ ਹੈ।
ਪੀੜਤ ਦਾ ਦੋਸ਼ ਹੈ ਕਿ ਜਦੋਂ ਉਸ ਦੀ ਬੇਟੀ ਹੋਈ ਤਾਂ ਪਤੀ ਕਰਨ, ਸੱਸ ਨੀਲਮ ਅਤੇ ਨਨਾਣ ਸਪਨਾ ਚੌਧਰੀ ਨੇ ਦਾਜ ਵਜੋਂ ਕ੍ਰੇਟਾ ਕਾਰ ਦੀ ਮੰਗ ਕੀਤੀ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪਲਵਲ ਮਹਿਲਾ ਥਾਣੇ ‘ਚ ਸਪਨਾ ਚੌਧਰੀ, ਕਰਨ, ਨੀਲਮ ਦੇ ਖਿਲਾਫ ਧਾਰਾ 498ਏ, 377, 406, 323, 506, 34 ਆਈ.ਪੀ.ਸੀ.ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।