ਮਸ਼ਹੂਰ ਗਾਇਕ ਹਨੀ ਸਿੰਘ ਤੇ ਪਤਨੀ ਸ਼ਾਲਿਨੀ ਸਿੰਘ ਨਾਲ ਹੋਇਆ ਤਲਾਕ
ਪਤਨੀ ਨੂੰ ਦੇਣਗੇ ਇੰਨੇ ਕਰੋੜ ਰੁਪਏ
ਚੰਡੀਗੜ੍ਹ,9ਸਤੰਬਰ(ਵਿਸ਼ਵ ਵਾਰਤਾ)-ਮਸ਼ਹੂਰ ਗਾਇਕ ਹਨੀ ਸਿੰਘ ਤੇ ਉਸਦੀ ਪਤਨੀ ਸ਼ਾਲਿਨੀ ਸਿੰਘ ਦਾ ਤਲਾਕ ਹੋ ਗਿਆ ਹੈ। ਹਨੀ ਸਿੰਘ ਆਪਣੀ ਪਤਨੀ ਸ਼ਾਲਿਨੀ ਨੂੰ ਇਕ ਕਰੋੜ ਰੁਪਏ ਦੇਣਗੇ। ਜ਼ਿਕਰਯੋਗ ਹੈ ਕਿ ਹਨੀ ਸਿੰਘ ਤੇ ਸ਼ਾਲਿਨੀ ਸਿੰਘ ਦਾ ਵਿਆਹ 11 ਸਾਲ ਪਹਿਲਾਂ ਹੋਇਆ ਸੀ। ਜਾਣਕਾਰੀ ਅਨੁਸਾਰ ਹਨੀ ਸਿੰਘ ਨੇ ਦਿੱਲੀ ਦੀ ਸਾਕੇਤ ਜ਼ਿਲ੍ਹਾ ਅਦਾਲਤ ਦੀ ਪਰਿਵਾਰਕ ਅਦਾਲਤ ਵਿੱਚ ਇਕ ਸੀਲਬੰਦ ਲਿਫਾਫੇ ਵਿਚ 1 ਕਰੋੜ ਰੁਪਏ ਦਾ ਚੈੱਕ ਸੌਂਪਿਆ। ਹੁਣ ਅਗਲੀ ਸੁਣਵਾਈ 20 ਮਾਰਚ 2023 ਨੂੰ ਹੋਵੇਗੀ।