ਮਸ਼ਹੂਰ ਕਬੱਡੀ ਖਿਡਾਰੀ ‘ਪੰਮਾ ਸੋਹਾਣੇ ਵਾਲਾ’ ਦੀ ਸੜਕ ਹਾਦਸੇ ‘ਚ ਮੌਤ
ਚੰਡੀਗੜ੍ਹ, 30 ਮਈ(ਵਿਸ਼ਵ ਵਾਰਤਾ)-ਕਬੱਡੀ ਜਗਤ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਪ੍ਰਸਿੱਧ ਜਾਫੀ ਪੰਮਾ ਸੋਹਾਣੇ ਵਾਲਾ ਸਾਡੇ ਵਿਚਕਾਰ ਨਹੀਂ ਰਿਹਾ । ਦੇਰ ਰਾਤ ਸੈਕਟਰ 79 ਮੁਹਾਲੀ ਵਿਚ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪੰਮਾ ਰਾਤ ਦੇ ਕਰੀਬ 9 ਵਜੇ ਆਪਣੇ ਘਰ ਵੱਲ ਨੂੰ ਸਕਾਰਪੀਓ ਗੱਡੀ ਵਿੱਚ ਆ ਰਿਹਾ ਸੀ ਤਾਂ ਸੈਕਟਰ 79 ਦੇ ਲਾਈਟ ਪੁਆਇੰਟ ਉੱਤੇ ਇੱਕ ਹੋਰ ਗੱਡੀ ਨਾਲ ਉਸਦਾ ਐਕਸੀਡੈਂਟ ਹੋ ਗਿਆ। ਖਿੜਕੀ ਦਾ ਸ਼ੀਸ਼ਾ ਖੁੱਲਾ ਹੋਣ ਕਾਰਨ ਪੰਮਾ ਖਿੜਕੀ ਵਿੱਚੋਂ ਬਾਹਰ ਨਿਕਲ ਕੇ ਸੜਕ ਤੇ ਡਿੱਗ ਪਿਆ ਤੇ ਉਸਦੇ ਸਿਰ ਵਿੱਚ ਸੱਟ ਵੱਜੀ। ਜਦੋਂ ਰਾਹਗੀਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਤਾਂ ਉੱਥੇ ਖਿਡਾਰੀ ਪੰਮਾ ਵਾਸੀ ਪਿੰਡ ਸੋਹਾਣਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇੱਕ ਉੱਘੇ ਕਬੱਡੀ ਖਿਡਾਰੀ ਦੀ ਮੌਤ ਨਾਲ ਕਬੱਡੀ ਜਗਤ ਨੂੰ ਅੱਜ ਵੱਡਾ ਘਾਟਾ ਪਿਆ ਹੈ।






















