ਕਾਂਗਰਸ ਦੇ ਨਵੇਂ ਪ੍ਰਧਾਨ ਦੀ ਤਾਜਪੋਸ਼ੀ
ਮਲਿਕਾਅਰਜੁਨ ਖੜਗੇ ਸੰਭਾਲ ਰਹੇ ਹਨ ਕਾਂਗਰਸ ਪਾਰਟੀ ਦੇ ਪ੍ਰਧਾਨ ਵਜੋਂ ਕਾਰਜਭਾਰ
ਰਾਹੁਲ ਅਤੇ ਸੋਨੀਆ ਗਾਂਧੀ ਵੀ ਸਮਾਗਮ ਵਿੱਚ ਮੌਜੂਦ
ਚੰਡੀਗੜ੍ਹ 26 ਅਕਤੂਬਰ(ਵਿਸ਼ਵ ਵਾਰਤਾ)- ਕਾਂਗਰਸ ਦੇ ਚੁਣੇ ਗਏ ਪ੍ਰਧਾਨ ਮੱਲਿਕਾਰਜੁਨ ਖੜਗੇ ਅੱਜ ਰਸਮੀ ਤੌਰ ਤੇ ਪਾਰਟੀ ਦੀ ਕਮਾਨ ਸੰਭਾਲਣ ਲਈ ਕਾਂਗਰਸ ਹੈੱਡਕੁਆਰਟਰ ਪਹੁੰਚ ਗਏ ਹਨ। ਖੜਗੇ ਦੇ ਨਾਲ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਪ੍ਰਿਅੰਕਾ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਮੌਜੂਦ ਹਨ। ਸੋਨੀਆ ਅਤੇ ਰਾਹੁਲ ਨੇ ਖੜਗੇ ਦਾ ਸਟੇਜ ‘ਤੇ ਗੁਲਦਸਤਾ ਦੇ ਕੇ ਸਵਾਗਤ ਕੀਤਾ। ਇਸ ਤੋਂ ਬਾਅਦ ਚੋਣ ਅਧਿਕਾਰੀ ਮਧੂਸੂਦਨ ਮਿਸਤਰੀ ਖੜਗੇ ਨੂੰ ਜਿੱਤ ਦਾ ਸਰਟੀਫਿਕੇਟ ਸੌਂਪਿਆ ।
LIVE: Presentation of certificate of election to the newly elected Congress President Shri @kharge at AICC HQ. #CongressPresidentKharge https://t.co/8GeOvUSzaf
— Congress (@INCIndia) October 26, 2022