ਮਮਤਾ ਬੈਨਰਜੀ ਨਹੀਂ ਕਰ ਸਕੇਗੀ ਚੋਣ- ਪ੍ਰਚਾਰ, ਚੋਣ ਕਮਿਸ਼ਨ ਨੇ ਲਗਾਇਆ 24 ਘੰਟਿਆਂ ਦਾ ਬੈਨ
ਚੋਣ ਕਮਿਸ਼ਨ ਦੇ ਆਦੇਸ਼ ਦੇ ਖ਼ਿਲਾਫ ਮਮਤਾ ਬੈਨਰਜੀ ਕੋਲਕਾਤਾ ਵਿੱਚ ਦਵੇਗੀ ਧਰਨਾ

ਦਿੱਲੀ, 13 ਅਪ੍ਰੈਲ(ਵਿਸ਼ਵ ਵਾਰਤਾ)- ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਨੇ ਇੱਕ ਵੱਡਾ ਫੈਸਲਾ ਕੀਤਾ ਹੈ।ਚੋਣ ਕਮਿਸ਼ਨ ਵੱਲੋਂ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਜਰੀ ਤੇ 24 ਘੰਟਿਆਂ ਦਾ ਬੈਨ ਲਗਾਇਆ ਹੈ।ਇਸ ਦੌਰਾਨ ਮਮਤਾ ਬੈਨਰਜੀ ਚੋਣ ਪ੍ਰਚਾਰ ਨਹੀਂ ਕਰ ਸਕੇਗੀ। ਚੋਣ-ਪ੍ਰਚਾਰ ਦੇ 24 ਘੰਟੇ ਦੀ ਰੋਕ ਦੇ ਫੈਸਲੇ ਤੇ ਮਮਤਾ ਬੈਨਰਜੀ ਚੋੇਣ ਕਮਿਸ਼ਨ ਦੇ ਖਿਲਾਫ ਕੋਲਕਾਤਾ ਵਿੱਚ ਧਰਨਾ ਦਵੇਗੀ।






















