ਇਸ ਸਮੇਂ ਦੀ ਵੱਡੀ ਖ਼ਬਰ
ਮਮਤਾ ਬੈਨਰਜੀ ਆਪਣੀ ਨੰਦੀਗ੍ਰਾਮ ਸੀਟ ਤੋਂ ਹਾਰੀ
ਪਹਿਲਾਂ ਹੋਇਆ ਸੀ ਜਿੱਤਣ ਦਾ ਐਲਾਨ
ਹੁਣ ਸ਼ੁਵੇਂਦੂ ਅਧਿਕਾਰੀ ਹੋਏ ਜੇਤੂ ਕਰਾਰ
ਪਾਰਟੀ ਦੀ ਹੋਈ ਇਤਿਹਾਸਕ ਜਿੱਤ, ਪਰ ਮੁੱਖ ਮੰਤਰੀ ਹਾਰ ਗਈ
ਭਾਰਤੀ ਜਨਤਾ ਪਾਰਟੀ ਹਾਰ ਕੇ ਵੀ ਖੁਸ਼

ਚੰਡੀਗੜ੍ਹ, 2ਮਈ(ਵਿਸ਼ਵ ਵਾਰਤਾ)- ਪੱਛਮੀ ਬੰਗਾਲ ਵਿੱਚ ਸੱਤਾ ਦੀ ਲੜਾਈ ਜਾਰੀ ਹੈ। ਇਸ ਸਮੇਂ ਇਹ ਖ਼ਬਰ ਮਿਲੀ ਹੈ ਕਿ ਮਮਤਾ ਬੈਨਰਜੀ ਆਪਣੀ ਨੰਦੀਗ੍ਰਾਮ ਸੀਟ ਤੋਂ ਹਾਰ ਗਈ ਹੈ। ਸ਼ੁਵੇਂਦੂ ਅਧਿਕਾਰੀ ਨੇ ਮਮਤਾ ਬੈਨਰਜੀ ਨੂੰ 1953 ਵੋਟਾਂ ਦੇ ਫਰਕ ਨਾਲ ਹਰਾਇਆ। ਪਹਿਲਾਂ ਮਮਤਾ ਬੈਨਰਜੀ ਦੇ ਜਿੱਤਣ ਦਾ ਐਲਾਨ ਹੋਇਆ ਸੀ ਪਰ ਸੀਟ ਤੇ ਕਬਜ਼ਾ ਸ਼ੁਵੇਦੂ ਅਧਿਕਾਰੀ ਦਾ ਹੋਇਆ ਹੈ। ਭਾਰਤੀ ਜਨਤਾ ਪਾਰਟੀ ਹਾਰ ਕੇ ਵੀ ਖੁਸ਼ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਨੇ ਹਾਰਨ ਤੋਂ ਬਾਅਦ ਕਿਹਾ “ਕਿ ਨੰਦੀਗ੍ਰਾਮ ਦੀ ਹਾਰ ਨੂੰ ਕੋਈ ਮਹੱਤਵ ਨਾ ਦਿਓ ਪਾਰਟੀ ਜਿੱਤ ਗਈ ਤਾਂ ਆਪਾਂ ਜਿੱਤ ਗਏ।”






















