ਮਨੀਮਾਜਰਾ ‘ਚ ਸ਼ਰਾਰਤੀ ਅਨਸਰਾਂ ਨੇ 25-30 ਕਾਰਾਂ ਦੇ ਸ਼ੀਸ਼ੇ ਤੋੜੇ
ਚੰਡੀਗੜ੍ਹ 14 ਅਕਤੂਬਰ(ਵਿਸ਼ਵ ਵਾਰਤਾ)-ਚੰਡੀਗੜ੍ਹ ਦੇ ਮਨੀਮਾਜਰਾ ‘ਚ ਅੱਜ ਸਵੇਰੇ ਸੈਕਟਰ-13 ਸਥਿਤ ਪਾਰਕ ਨੰਬਰ-8 ਦੇ ਸਾਹਮਣੇ ਪਾਰਕਿੰਗ ‘ਚ ਖੜ੍ਹੇ ਕਰੀਬ 25-30 ਵਾਹਨਾਂ ਦੇ ਸ਼ੀਸ਼ੇ ਟੁੱਟੇ ਪਾਏ ਗਏ। ਇਹ ਘਟਨਾ ਰਾਤ 2 ਤੋਂ 3 ਵਜੇ ਦੇ ਦਰਮਿਆਨ ਵਾਪਰੀ। ਹੋਰ ਜਾਣਕਾਰੀ ਅਨੁਸਾਰ ਜਦੋਂ ਸਵੇਰੇ ਦੇਖਿਆ ਗਿਆ ਤਾਂ ਕਰੀਬ 30 ਵਾਹਨਾਂ ਦੇ ਅਗਲੇ ਅਤੇ ਪਿਛਲੇ ਪਾਸੇ ਅਤੇ ਸਾਈਡ ਦੇ ਸ਼ੀਸ਼ੇ ਟੁੱਟੇ ਹੋਏ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਸਾਰੇ ਕਾਰ ਮਾਲਕ ਆਪਣੇ-ਆਪਣੇ ਵਾਹਨਾਂ ਦੇ ਨੇੜੇ ਪਹੁੰਚ ਗਏ ਅਤੇ ਨੁਕਸਾਨ ਨੂੰ ਦੇਖਦਿਆਂ ਪੁਲਸ ਦੀ ਚੌਕਸੀ ‘ਤੇ ਸਵਾਲ ਉਠਾਏ। ਕਿਸੇ ਵੀ ਵਾਹਨ ਵਿੱਚੋਂ ਕੋਈ ਸਾਮਾਨ ਚੋਰੀ ਨਹੀਂ ਹੋਇਆ ਹੈ ਪਰ ਵਾਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ।