ਮਨੀਪੁਰ ਸਰਕਾਰ ਲਾਗੂ ਕਰੇਗੀ ਨੋ ਵਰਕ-ਨੋ ਪੇਅ ਨਿਯਮ
ਚੰਡੀਗੜ੍ਹ,28ਜੂਨ(ਵਿਸ਼ਵ ਵਾਰਤਾ)- ਮਨੀਪੁਰ ਵਿੱਚ 3 ਮਈ ਤੋਂ, ਕੁਕੀ ਅਤੇ ਮੇਤਈ ਭਾਈਚਾਰਿਆਂ ਵਿਚਕਾਰ ਜਾਰੀ ਹਿੰਸਾ ਦੇ ਦੌਰਾਨ ਬਹੁਤ ਸਾਰੇ ਸਰਕਾਰੀ ਕਰਮਚਾਰੀ ਦਫਤਰ ਨਹੀਂ ਜਾ ਸਕੇ। ਛੁੱਟੀ ਦੀ ਪ੍ਰਵਾਨਗੀ ਲਏ ਬਿਨਾਂ ਦਫ਼ਤਰਾਂ ਤੋਂ ਗਾਇਬ ਹੋਏ ਇਨ੍ਹਾਂ ਮੁਲਾਜ਼ਮਾਂ ਲਈ ਸਰਕਾਰ ਨਵਾਂ ਨਿਯਮ ਲਿਆ ਰਹੀ ਹੈ। ਮਨੀਪੁਰ ਸਰਕਾਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੂਬਾ ਸਰਕਾਰ ਜਲਦ ਹੀ ‘ਨੋ ਵਰਕ-ਨੋ ਪੇਅ’ ਨਿਯਮ ਲਾਗੂ ਕਰੇਗੀ। ਸਰਕਾਰ ਨੇ ਸਾਰੇ ਪ੍ਰਸ਼ਾਸਕੀ ਸਕੱਤਰਾਂ ਨੂੰ ਉਨ੍ਹਾਂ ਕਰਮਚਾਰੀਆਂ ਦੇ ਵੇਰਵੇ ਮੁਹੱਈਆ ਕਰਵਾਉਣ ਲਈ ਕਿਹਾ ਹੈ ਜੋ ਸੂਬੇ ਦੀ ਮੌਜੂਦਾ ਸਥਿਤੀ ਕਾਰਨ ਕੰਮ ਲਈ ਰਿਪੋਰਟ ਨਹੀਂ ਕਰ ਰਹੇ ਹਨ।