ਮਨੀਪੁਰ ਦੀਆਂ 38 ਵਿਧਾਨ ਸਭਾ ਸੀਟਾਂ ਲਈ ਚੋਣਾਂ ਅੱਜ
ਫੇਜ਼- 1 ਮਤਦਾਨ ਜਾਰੀ
ਚੰਡੀਗੜ੍ਹ,28 ਫਰਵਰੀ(ਵਿਸ਼ਵ ਵਾਰਤਾ)- ਭਾਰਤ ਦੇ ਉਤਰੀ ਪੂਰਬੀ ਰਾਜ ਮਨੀਪੁਰ ਦੀਆਂ 60 ਵਿੱਚੋਂ 38 ਵਿਧਾਨ ਸਭਾ ਸੀਟਾਂ ਲਈ ਅੱਜ ਮਤਦਾਨ ਜਾਰੀ ਹੈ। ਇਹਨਾਂ 38 ਸੀਟਾਂ ਤੇ ਕੁੱਲ 173 ਉਮੀਦਵਾਰ ਮੈਦਾਨ ਵਿੱਚ ਹਨ। ਸਭ ਤੋਂ ਜ਼ਿਆਦਾ ਉਮੀਦਵਾਰ ਭਾਰਤੀ ਜਨਤਾ ਪਾਰਟੀ ਦੇ ਹਨ, ਜੋ 38 ਸੀਟਾਂ ਤੇ ਚੋਣ ਲੜ ਰਹੀ ਹੈ। ਇਸ ਤੋਂ ਇਲਾਵਾ ਕਾਂਗਰਸ,ਜੇਡੀਯੂ,ਐਨਪੀਪੀ ਅਤੇ ਐਨਸੀਪੀ ਵੀ ਚੋਣ ਮੈਦਾਨ ਵਿੱਚ ਹਨ।























