ਮਨਜਿੰਦਰ ਸਿਰਸਾ ਦਾ ਡੀਜੀਐਮਸੀ ਪ੍ਰਧਾਨ ਬਣਨ ਦਾ ਸਪਨਾ ਹੋ ਸਕਦਾ ਹੈ ਚਕਨਾਚੂਰ
ਸਰਨਾ ਦਾ ਸਿਰਸਾ ਨੂੰ ਪੰਜਾਬੀ ਭਾਸ਼ਾ ਨਾ ਆਉਣ ਦੇ ਦਾਅਵਾ
ਪੜ੍ਹੋ, ਕੀ ਹੈ ਪੂਰਾ ਮਾਮਲਾ

ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਕੁਰਸੀ ਤੇ ਬੈਠਣ ਦਾ ਸੁਪਨਾ ਟੁੱਟਦਾ ਦਿਖਾਈ ਦੇ ਰਿਹਾ ਹੈ। ਸਿਰਸਾ ਨੂੰ ਹਰਾਉਣ ਵਾਲੇ ਹਰਵਿੰਦਰ ਸਿੰਘ ਸਰਨਾ ਨੇ ਦਾਅਵਾ ਕੀਤਾ ਹੈ,ਕਿ ਉਹ ਗੁਰਦੁਆਰਾ ਚੋਣ ਡਾਇਰੈਕਟੋਰੇਟ ਦੇ ਸਾਹਮਣੇ ਪੰਜਾਬੀ ਲਿਖਣ ਅਤੇ ਪੜ੍ਹਨ ਵਿੱਚ ਸਫ਼ਲ ਨਹੀਂ ਹੋਏ ਹਨ। ਇਸ ਲਈ ਡਾਇਰੈਕਟੋਰੇਟ ਵੱਲੋਂ ਉਹਨਾਂ ਨੂੰ ਆਯੋਗ ਕਰਾਰ ਦਿੱਤਾ ਗਿਆ ਹੈ। ਉਥੇ ਹੀ ਸਿਰਸਾ ਨੇ ਦਾਅਵਾ ਕੀਤਾ ਹੈ ਕਿ ਇਹ ਇਲਜ਼ਾਮ ਸਰਾਸਰ ਝੂਠ ਹਨ ਅਤੇ ਉਹ ਇਸ ਟੈਸਟ ਵਿੱਚ ਪਾਸ ਹੋ ਗਏ ਹਨ, ਉਹਨਾਂ ਨੂੰ ਪੰਜਾਬੀ ਲਿਖਣੀ ਅਤੇ ਪੜ੍ਹਨੀ ਚੰਗੀ ਤਰ੍ਹਾਂ ਆਉਂਦੀ ਹੈ।
ਦੱਸ ਦੱਈਏ ਕਿ ਸਿਰਸਾ ਨੂੰ ਡੀਜੀਐਮਸੀ ਚੋਣਾਂ ਵਿੱਚ ਸਰਨਾ ਨੇ ਪੰਜਾਬੀ ਬਾਗ ਸੀਟ ਤੋਂ ਹਰਾ ਦਿੱਤਾ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਡੀਜੀਐਮਸੀ ਦੇ ਮੈਂਬਰ ਵਜੋਂ ਨਾਮਜਦ ਕੀਤਾ ਸੀ। ਪਰ ਇਸ ਤੋਂ ਬਾਅਦ ਸਰਨਾ ਨੇ ਦਿੱਲੀ ਹਾਈਕੋਰਟ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਮਜਦ ਕੀਤੇ ਗਏ ਸਿਰਸਾ ਤੇ ਸਵਾਲ ਉਠਾਉਦਿਆਂ ਕਿਹਾ ਸੀ, ਕਿ ਉਹਨਾਂ ਨੂੰ ਪੰਜਾਬੀ ਲਿੱਪੀ ਦਾ ਗਿਆਨ ਨਹੀਂ, ਇਸ ਲਈ ਉਹ ਕਮੇਟੀ ਦਾ ਮੈਂਬਰ ਨਹੀਂ ਬਣ ਸਕਦੇ।























