ਨਵੀਂ ਦਿੱਲੀ, 30 ਅਪ੍ਰੈਲ – ਮਦਰਾਸ ਹਾਈਕੋਰਟ ਨੇ ਪੁਡੂਚੇਰੀ ਦੀ ਉੱਪ ਰਾਜਪਾਲ ਕਿਰਨ ਬੇਦੀ ਨੂੰ ਝਟਕਾ ਦਿੱਤਾ ਹੈ।
ਹਾਈਕੋਰਟ ਨੇ ਸਪਸ਼ਟ ਕੀਤਾ ਹੈ ਕਿ ਕਿਰਨ ਬੇਦੀ ਕੋਲ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ‘ਚ ਦਖਲ ਦੇਣ ਦੀ ਸ਼ਕਤੀ ਨਹੀਂ ਹੈ।
ਇਸ ਤੋਂ ਪਹਿਲਾਂ ਪੁਡੂਚੇਰੀ ਦੇ ਮੁੱਖ ਮੰਤਰੀ ਵੀ. ਨਰਾਇਣ ਸਵਾਮੀ ਅਤੇ ਉਪ ਰਾਜਪਾਲ ਕਿਰਨ ਬੇਦੀ ਦਰਮਿਆਨ ਸਿਆਸੀ ਹਲਚਲ ਮਚੀ ਹੋਈ ਹੈ। ਮੁੱਖ ਮੰਤਰੀ ਨੇ ਕਿਰਨ ਬੇਦੀ ‘ਤੇ ਫਾਈਲਾਂ ਪਾਸ ਨਾ ਕਰਨ ਦਾ ਦੋਸ਼ ਲਾਇਆ ਹੈ।
ਇਸ ਦੌਰਾਨ ਹਾਈਕੋਰਟ ਨੇ ਕਿਰਨ ਬੇਦੀ ਨੂੰ ਝਟਕਾ ਦਿੰਦਿਆਂ ਕਿਹਾ ਹੈ ਕਿ ਹੁਣ ਉਸ ਨੂੰ ਪੁਡੂਚੇਰੀ ਸਰਕਾਰ ਤੋਂ ਕਿਸੇ ਵੀ ਫਾਈਲ ਸਬੰਧੀ ਪੁੱਛਣ ਦਾ ਅਧਿਕਾਰ ਨਹੀਂ ਹੈ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਚੰਡੀਗੜ੍ਹ ਪਹੁੰਚਣ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮੰਤਰੀ ਅਨਮੋਲ ਗਗਨ ਮਾਨ ਨੇ ਕੀਤਾ ਸੁਆਗਤ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਚੰਡੀਗੜ੍ਹ ਪਹੁੰਚਣ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮੰਤਰੀ ਅਨਮੋਲ ਗਗਨ ਮਾਨ ਨੇ ਕੀਤਾ ਸੁਆਗਤ ਚੰਡੀਗੜ੍ਹ...