ਮਣੀ ਅਕਾਲੀ ਦਲ ਡੈਮੋਕਰੈਟਿਕ ਨੂੰ ਮਿਲ ਰਿਹਾ ਹਰ ਪਾਸਿਓਂ ਭਰਵਾਂ ਹੁੰਗਾਰਾ : ਸਤਵਿੰਦਰਪਾਲ ਸਿੰਘ ਰਮਦਾਸਪੁਰ
ਮਾਸਟਰ ਸੁਖਦੇਵ ਸਿੰਘ ਮਹੱਦਪੁਰ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਵਿੱਚ ਸ਼ਾਮਲ
ਹੁਸ਼ਿਆਰਪੁਰ 21 ਅਪ੍ਰੈਲ (ਵਿਸ਼ਵ ਵਾਰਤਾ /ਤਰਸੇਮ ਦੀਵਾਨਾ ) ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੀ ਮੀਟਿੰਗ ਸਤਵਿੰਦਰ ਪਾਲ ਸਿੰਘ ਰਾਮਦਾਸਪੁਰ ਦੀ ਪ੍ਰਧਾਨਗੀ ਹੇਠ ਹੋਈ ।
ਪਾਰਟੀ ਨੂੰ ਅੱਜ ਉਸ ਸਮੇਂ ਭਾਰੀ ਹੁੰਗਾਰਾ ਮਿਲਿਆ ਜਦੋਂ ਮੁਲਾਜ਼ਮ ਆਗੂ ਮਾਸਟਰ ਸੁਖਦੇਵ ਸਿੰਘ ਮਹੱਦਪੁਰ ਤਹਿਸੀਲ ਮੁਕੇਰੀਆਂ ਨੇ ਆਪਣੇ ਸਾਥੀਆਂ ਸਮੇਤ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਸਿਧਾਂਤਕ ਸੀਂਹਾ ਤੇ ਲਿਆਉਣ ਲਈ ਚਲਾਈ ਮੁਹਿੰਮ ਦਾ ਸਾਥ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ।
ਮਾਸਟਰ ਸੁਖਦੇਵ ਸਿੰਘ ਮਹੱਦਪੁਰ ਨਾਲ ਇਸ ਮੌਕੇ ਸ.ਰਣਧੀਰ ਸਿੰਘ ਸਰਪੰਚ ਮਹੱਦਪੁਰ, ਸ. ਅਵਤਾਰ ਸਿੰਘ ਮਹੱਦਪੁਰ, ਠਾਕੁਰ ਰੋਸ਼ਨ ਲਾਲ ਸੁੱਲਖਣ ਸਿੰਘ ਬੁੱਢਾਬੜ, ਅਮਨਦੀਪ ਸਿੰਘ ਅਤੇ ਪਿਆਰਾ ਸਿੰਘ ਕੱਲੋਵਾਲ ਹਾਜ਼ਿਰ ਸਨ।
ਇਸ ਮੌਕੇ ਤੇ ਸਤਵਿੰਦਰ ਪਾਲ ਸਿੰਘ ਰਾਮਦਾਸਪੁਰ ਤੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਆਗੂਆਂ ਨੂੰ ਜੀ ਆਇਆਂ ਕਿਹਾ ਅਤੇ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਹਨ ਲਾਲ ਸਾਰੋਬਾਦ ਸਾਬਕਾ ਜਿ਼ਲ੍ਹਾ ਮੈਨੇਜਰ ਕੋ-ਆਪ੍ਰੇਟਿਵ ਬੈਂਕ ਹੁਸਿ਼ਆਰਪੁਰ, ਸ. ਧਨੀ ਰਾਮ ਸਿੰਘ ਸਹਿਕਾਰਤਾ ਮੁਲਾਜ਼ਮ ਆਗੂ ਅਤੇ ਮਨਪ੍ਰੀਤ ਸਿੰਘ ਮਨ ਹਾਜ਼ਰ ਸਨ।