: ਕੋਟਕਪੂਰਾ ਬਾਈਪਾਸ ਨੇੜੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਕਾਫਿਲੇ ਦੀ ਗੱਡੀ ਭਿਆਨਕ ਸੜਕ ਹਾਦਸੇ ਦੀ ਸ਼ਿਕਾਰ ਹੋ ਗਈ ਹੈ। ਜਾਣਕਾਰੀ ਮੁਤਾਬਕ ਕਾਫਿਲੇ ਦੀ ਪਾਇਲਟ ਇਨੋਵਾ ਗੱਡੀ ਦੀ ਟਰੱਕ ਨਾਲ ਟਕੱਰ ਹੋ ਗਈ, ਜਿਸ ਨਾਲ ਇਨੋਵਾ ਬੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਹਾਦਸੇ ਦੌਰਾਨ ਇਨੋਵਾ ਸਵਾਰ 5 ਸੀਆਈਐੱਸਐੱਫ ਜਵਾਨਾਂ ‘ਚੋਂ 1 ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਦੱਸਣਯੋਗ ਹੈ ਕਿ ਮਜੀਠੀਆ ਦਾ ਕਾਫਿਲਾ ਰਾਤ ਨੂੰ ਜਲਾਲਾਬਾਦ ਤੋਂ ਮੁਕਤਸਰ ਵੱਲ ਜਾ ਰਹੀ ਸੀ। ਇਸ ਸੜਕ ਹਾਦਸੇ ‘ਚ ਬਿਕਰਮ ਮਜੀਠੀਆ ਸੁਰੱਖਿਅਤ ਹਨ। ਹਾਦਸੇ ਤੋਂ ਬਾਅਦ ਹੀ ਮਜੀਠੀਆ ਆਪਣੇ ਜ਼ਖ਼ਮੀ ਜਵਾਨਾਂ ਨੂੰ ਲੈ ਕੇ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਪੁੱਜੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਲਈ ਜੈਤੋ ਅਤੇ ਮੋਗਾ ਵਿਖੇ ਕੀਤਾ ਚੋਣ ਪ੍ਰਚਾਰ
ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਲਈ ਜੈਤੋ ਅਤੇ ਮੋਗਾ ਵਿਖੇ ਕੀਤਾ ਚੋਣ ਪ੍ਰਚਾਰ ...