ਮਜੀਠਾ ਹਲਕੇ ਵਿੱਚ ਹੋਵੇਗਾ ਬੇਹੱਦ ਦਿਲਚਸਪ ਮੁਕਾਬਲਾ
ਮਜੀਠੀਆ ਬਨਾਮ ਮਜੀਠੀਆ ਬਨਾਮ ਮਜੀਠੀਆ
ਚੰਡੀਗੜ੍ਹ,17 ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਮੈਦਾਨ ਭਖ ਚੁੱਕਾ ਹੈ। ਸਾਰੀਆਂ ਪਾਰਟੀਆਂ ਵੱਲੋੋਂ ਲਗਭਗ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਦੇ ਮਾਝੇ ਇਲਾਕੇ ਨਾਲ ਸੰਬੰਧਿਤ ਚਰਚਾ ਵਿੱਚ ਰਹਿਣ ਵਾਲੇ ਹਲਕੇ ਮਜੀਠਾ ਵਿੱਚ ਇਸ ਵਾਰ ਬੇਹੱਦ ਹੀ ਰੋਮਾਂਚਕ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲੇਗਾ। ਇਸ ਸੀਟ ਉੱਤੇ ਆਮ ਆਦਮੀ ਪਾਰਟੀ ਦੇ ਸੁਖਜਿੰਦਰ ਰਾਜ ਸਿੰਘ ਉਰਫ਼ ‘ਲਾਲੀ ਮਜੀਠੀਆ’, ਜੋ ਕਿ ਪਿਛਲੀਆਂ ਚੋਣਾਂ ਕਾਂਗਰਸ ਵੱਲੋੋਂ ਲੜੇ ਸਨ,ਕਾਂਗਰਸੀ ਉਮੀਦਵਾਰ ਜੋ ਕੇ ਲਾਲੀ ਮਜੀਠੀਆ ਦੇ ਭਰਾ ਹਨ,ਜਗਵਿੰਦਰ ਪਾਲ ਸਿੰਘ ਉਰਫ ‘ਜੱਗਾ ਮਜੀਠੀਆ’ ਅਤੇ ਇਹਨਾਂ ਦੋਵਾਂ ਦਾ ਮੁਕਾਬਲਾ ਮੌਜੂਦਾ ਵਿਧਾਇਕ ਅਤੇ ਸਾਬਕਾ ਮੰਤਰੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਹੋਵੇਗਾ।






















