
ਬਠਿੰਡਾ:-24 ਜਨਵਰੀ ( ਕੁਲਬੀਰ ਬੀਰਾ ) ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਔਰਤ ਕਰਜ਼ਾ ਮੁਆਫ਼ੀ ਤੇ ਮਜ਼ਦੂਰ ਅਧਿਕਾਰਾਂ ਲਈ ਕੈਪਟਨ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਦਫ਼ਤਰ ਬਠਿੰਡਾ,ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਘਰ ਸੰਗਰੂਰ ਵਿਖੇ ਮਜ਼ਦੂਰਾਂ,ਔਰਤਾਂ ਨੇ 15 ਦਿਨ ਲਈ ਦਿਨ ਰਾਤ ਦੇ ਧਰਨੇ ਸ਼ੁਰੂ ਕਰ ਦਿੱਤੇ ਹਨ।ਇਸ ਸਮੇਂ ਮੰਗ ਕੀਤੀ ਕਿ ਸਰਕਾਰ ਕਰਜ਼ਾ ਮਾਫ਼ ਅਤੇ ਪੰਚਾਇਤੀ,ਸਰਕਾਰੀ ਜ਼ਮੀਨਾਂ ਬੇਜ਼ਮੀਨੇ ਗਰੀਬਾਂ ‘ਚ ਰਿਹਾਇਸ਼ ਅਤੇ ਗੁਜ਼ਾਰੇ ਲਈ ਵੰਡੇ।ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਮਾਉਂ ਸੂਬਾ ਸਕੱਤਰ ਕਾਮਰੇਡ ਹਰਵਿੰਦਰ ਸੇਮਾ,ਸੂਬਾ ਪ੍ਰੈਸ ਸਕੱਤਰ ਪ੍ਰਦੀਪ ਗੁਰੂ,ਸੂਬਾ ਕਮੇਟੀ ਮੈਂਬਰ ਪਰਮਜੀਤ ਕੌਰ ਮੁਦਕੀ ਅਤੇ ਸਤਨਾਮ ਸਿੰਘ ਪੱਖੀ ਖੁਰਦ ਨੇ ਕਿਹਾ ਕਿ ਦਿੱਲੀ ਵਿਖੇ ਕਾਲੇ ਕਾਨੂੰਨਾਂ ਖਿਲਾਫ਼ ਜਾਰੀ ਕਿਸਾਨ ਅੰਦੋਲਨ ਦੀ ਹਮਾਇਤ ਦੇ ਨਾਲ ਪੰਜਾਬ ਦੀ ਕੈਪਟਨ ਸਰਕਾਰ ਦੇ ਦਲਿਤਾ,ਗਰੀਬਾਂ ਨਾਲ ਕੀਤੀ ਵਾਅਦਾ ਖਿਲਾਫ਼ੀ ਖਿਲਾਫ਼ ਅਤੇ ਮਜ਼ਦੂਰ ਅਧਿਕਾਰਾਂ ਲਈ ਅੰਦੋਲਨ ਤੇਜ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਕੈਪਟਨ ਮੋਦੀ ਦੇ ਖਿਲਾਫ਼ ਬੋਲ ਕੇ ਆਪਣੀਆਂ ਨਾ ਕਾਮੀਆ ਨੂੰ ਲਕੋਣਾ ਚਾਹੁੰਦਾ ਹੈ।ਉਹਨਾਂ ਕਿਹਾ ਕਿ ਰਾਜ ਅੰਦਰ ਬਿਜਲੀ ਦੇ ਰੇਟ ਅੱਧੇ ਕਰਨ ਦੇ ਦਾਵੇ ਕਰਨ ਵਾਲੀ ਕੈਪਟਨ ਸਰਕਾਰ ਨੇ ਹਜ਼ਾਰਾਂ ਰੁਪਏ ਦੇ ਬਿੱਲ ਭੇਜ ਕੇ ਗਰੀਬਾਂ ਦੇ ਨੱਕ ‘ਚ ਦਮ ਕਰ ਦਿੱਤਾ ਹੈ ਅਤੇ ਬੁਢਾਪਾ ਪੈਂਨਸ਼ਨ 2500 ਰੁਪਏ ਮਹੀਨਾ ਕਰਨ ਦੀ ਥਾਂ ਬਜ਼ੁਰਗਾਂ ਨੂੰ ਨੋਟਿਸ ਭੇਜ ਕੇ 700 ਵਾਲੀ ਪੈਂਨਸ਼ਨ ਵਾਪਸ ਮੰਗੀ ਜਾ ਰਹੀ ਹੈ।ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਧਰਨੇ ਮੁਜ਼ਾਹਰੇ ਕਰਨ ਵਾਲੇ ਕੈਪਟਨ,ਬਾਦਲ ਤੇ ਆਪ ਲੀਡਰ ਕਿਰਤ ਕਾਨੂੰਨਾਂ ‘ਚ ਕੀਤੀਆਂ ਮਜ਼ਦੂਰ ਮਾਰੂ ਸੋਧਾਂ ਤੇ ਚੁੱਪ ਕਿਉਂ ਹਨ।ਜਿਸ ਤੋਂ ਸਾਫ਼ ਹੈ ਕਿ ਕਿਸਾਨ ਪੱਖੀ ਹੋਣ ਵਾਲੇ ਕਾਂਗਰਸੀ,ਅਕਾਲੀ ਆਪ ਸਭ ਮਜ਼ਦੂਰ ਵਿਰੋਧੀ ਹਨ।ਉਹਨਾਂ ਕਿਹਾ ਕਿ ਕੈਪਟਨ ਦੇ ਰਾਜ ਅੰਦਰ ਨੌਜਵਾਨਾਂ ਨੂੰ ਨੌਕਰੀਆਂ ਤਾਂ ਦੂਰ ਵਿਦਿਆਰਥੀਆਂ ਨੂੰ ਵਜੀਫ਼ਾ ਵੀ ਨਹੀਂ ਦਿੱਤਾ।ਉਹਨਾਂ ਕਿਹਾ ਕਿ ਔਰਤ ਸਿਰ ਚੜੇ ਪ੍ਰਾਈਵੇਟ ਫ਼ਾਇਨਾਂਸ ਕੰਪਨੀਆਂ ਦੇ ਕਰਜ਼ੇ ਸਮੇਤ ਗਰੀਬਾਂ ਦੇ ਸਾਰੇ ਕਰਜ਼ੇ ਮਾਫ਼ੀ ਲਈ,ਗਰੀਬਾਂ ਨੂੰ ਆਏ ਹਜ਼ਾਰਾਂ ਰੁਪਏ ਦੇ ਘਰੇਲੂ ਬਿਜਲੀ ਬਿੱਲਾਂ ਦੀ ਮਾਫ਼ੀ ਤੇ ਬਿਜਲੀ ਰੇਟ ਅੱਧੇ ਕਰਵਾਉਣ ਲਈ ਸਾਰੀਆਂ ਪੰਚਾਇਤੀ ਤੇ ਸਰਕਾਰੀ ਜ਼ਮੀਨਾਂ ਬੇਜ਼ਮੀਨੇ ਦਲਿਤਾਂ ਤੇ ਗਰੀਬਾਂ ‘ਚ ਰਿਹਾਇਸ਼ ਘਰ ਬਣਾਉਣ ਤੇ ਗੁਜ਼ਾਰੇ ਲਈ ਵੰਡਾਉਣ ਲਈ,ਖੇਤੀ ਕਾਨੂੰਨਾਂ ਦੀ ਤਰ੍ਹਾਂ ਕਿਰਤ ਕਾਨੂੰਨਾਂ ‘ਚ ਕੀਤੀਆਂ ਸੋਧਾਂ ਨੂੰ ਰੱਦ ਕਰਾਉਣ ਲਈ।ਇਸ ਸਮੇਂ ਕਾਮਰੇਡ ਨਿੱਕਾ ਸਿੰਘ ਬਹਾਦਰਪੁਰ,ਪ੍ਰਿਤਪਾਲ ਪੀਕਾ,ਜਸਵੰਤ ਪੂਹਲੀ,ਹਰਮਨ ਹਿੰਮਤਪੁਰਾ,ਸੁਖਜੀਤ ਰਾਮਾਂਨੰਦੀ,ਸੁਖਜੀਵਨ ਮੌੜ ਚੜ੍ਹਤ,ਗੁਲਾਬ ਖੀਵਾ,ਭੋਲਾ ਝੱਬਰ,ਕ੍ਰਿਸ਼ਣਾ ਮਾਨਸਾ,ਮਨਜੀਤ ਕੌਰ ਜੋਗਾ,ਜਰਨੈਲ ਮਾਨਸਾ ਆਦਿ ਸ਼ਾਮਿਲ ਸਨ।






















