ਖੰਨਾ ਵਿੱਚ ਵਾਪਰੀ ਦਰਦਨਾਕ ਘਟਨਾ
ਭੱਠੀ ਵਿੱਚ ਉਬਾਲ ਆਉਣ ਤੇ ਮਜ਼ਦੂਰਾਂ ਤੇ ਡਿੱਗਿਆ ਗਰਮ ਲੋਹਾ
ਚੰਡੀਗੜ੍ਹ,13 ਅਗਸਤ(ਵਿਸ਼ਵ ਵਾਰਤਾ) ਖੰਨਾ ਵਿੱਚ ਇੱਕ ਲੋਹਾ ਢਾਲਣ ਵਾਲੀ ਫੈਕਟਰੀ ਵਿੱਚ ਭੱਠੀ ਵਿੱਚ ਉਬਾਲ ਆਉਣ ਕਾਰਨ ਗਰਮ ਲੋਹਾ ਮਜਦੂਰਾਂ ਤੇ ਡਿੱਗਣ ਦੀ ਖਬਰ ਆਈ ਹੈ। ਇਸ ਘਟਨਾ ਵਿੱਚ 7 ਮਜਦੂਰਾਂ ਦੇ ਗੰਭੀਰ ਰੂਪ ਨਾਲ ਜਖਮੀ ਹੋਣ ਦੀ ਸੂਚਨਾ ਹੈ। ਮਜਦੂਰਾਂ ਨੂੰ ਖੰਨਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਅਨੁਸਾਰ ਕਈ ਮਰੀਜ 100 ਫੀਸਦੀ ਝੁਲਸੇ ਗਏ ਹਨ।