
– 5 ਦੋਸ਼ੀ ਮੁਲਾਜਮਾਂ ਨੂੰ ਅਦਾਲਤ ਵਲੋਂ ਸਜਾ
ਚੰਡੀਗੜ੍ਹ, 12 ਜੁਲਾਈ (ਵਿਸ਼ਵ ਵਾਰਤਾ) : ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਜੂਨ ਮਹੀਨੇ ਦੌਰਾਨ ਕੁੱਲ 19 ਸਰਕਾਰੀ ਮੁਲਾਜਮਾ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿਚ ਪੁਲਿਸ ਵਿਭਾਗ ਦੇ 9, ਮਾਲ ਵਿਭਾਗ ਦੇ 3 ਅਤੇ ਹੋਰਨਾ ਵਿਭਾਗਾਂ ਦੇ 7 ਮੁਲਾਜਮ ਸ਼ਾਮਲ ਹਨ।
ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਓਰੋ ਵਲੋਂ ਦਰਜ ਕੇਸਾਂ ਦੀ ਵੱਖ-ਵੱਖ ਅਦਾਲਤਾਂ ਵਿਚ ਪੈਰਵੀ ਦੌਰਾਨ ਵਿਸ਼ੇਸ਼ ਅਦਾਲਤਾਂ ਵਲੋਂ ਜੂਨ ਮਹੀਨੇ ਵਿਚ 4 ਮੁਕੱਦਮਿਆਂ ਵਿਚ 5 ਦੋਸ਼ੀਆਂ ਨੂੰ 3 ਸਾਲ ਤੋਂ ਲੈ ਕੇ 10 ਸਾਲ ਤੱਕ ਵੱਖ-ਵੱਖ ਸਜਾਵਾਂ ਅਤੇ ਜੁਰਮਾਨੇ ਕੀਤੇ ਗਏ ਹਨ।
ਇਸ ਸਬੰਧੀ ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੂਨ ਮਹੀਨੇ ਦੌਰਾਨ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਵੱਖ-ਵੱਖ ਅਦਾਲਤਾਂ ਵਲੋਂ ਪੰਜ ਮੁਕੱਦਮਿਆਂ ਵਿਚ ਦੋਸ਼ੀਆਂ ਨੂੰ ਸਜਾਵਾਂ ਤੇ ਜੁਰਮਾਨੇ ਕੀਤੇ ਗਏ ਜਿਨ੍ਹਾਂ ਵਿਚ ਸਿਵਲ ਹਸਪਤਾਲ ਜਲੰਧਰ ਵਿਖੇ ਤਾਇਨਾਤ ਸੇਵਾਦਾਰ ਮਨਜੀਤ ਸਿੰਘ ਨੂੰ ਸੈਸ਼ਨ ਜੱਜ ਜਲੰਧਰ ਵਲੋਂ 4 ਸਾਲ ਦੀ ਕੈਦ ਅਤੇ 5000 ਰੁਪਏ ਦਾ ਜੁਰਮਾਨੇ ਦੀ ਸਜਾ ਸੁਣਾਈ ਗਈ। ਇਸੇ ਤਰ੍ਹਾਂ ਪਟਵਾਰੀ ਨਾਲ ਤਾਇਨਾਤ ਇਕ ਪ੍ਰਾਇਵੇਟ ਵਿਅਕਤੀ ਹਰਪ੍ਰੀਤ ਸਿੰਘ ਨੂੰ ਸਪੈਸ਼ਲ ਜੱਜ ਲੁਧਿਆਣਾ ਵਲੋਂ 3 ਸਾਲ ਦੀ ਕੈਦ ਸਮੇਤ 5000 ਰੁਪਏ ਦੀ ਸਜਾ, ਪੰਜਾਬ ਰੋਡਵੇਜ ਲੁਧਿਆਣਾ ਵਿਖੇ ਤਾਇਨਾਤ ਨਾਜਰ ਅਸ਼ਵਨੀ ਕੁਮਾਰ ਨੂੰ ਐਡੀਸ਼ਨਲ ਸੈਸ਼ਨ ਜੱਜ ਲੁਧਿਆਣਾ ਵਲੋਂ 4 ਸਾਲ ਦੀ ਕੈਦ ਸਮੇਤ 15,000 ਰੁਪਏ ਦੀ ਸਜਾ, ਮੁਕਤਸਰ ਵਾਸੀ ਜੋਧਾ ਸਿੰਘ ਤੇ ਬਲਦ ਸਿੰਘ ਨੂੰ ਐਡੀਸ਼ਨਲ ਸੈਸ਼ਨ ਜੱਜ ਮੋਹਾਲੀ ਵਲੋਂ 10 ਸਾਲ ਦੀ ਕੈਦ ਸਮੇਤ ਇਕ-ਇਕ ਲੱਖ ਰੁਪਏ ਦੀ ਸਜਾ ਸੁਣਾਈ ਗਈ।
ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਓਰੋ ਵਲੋਂ ਬੀਤੇ ਮਹੀਨੇ ਦੌਰਾਨ 10 ਵੱਖ-ਵੱਖ ਮਾਮਲਿਆਂ ਵਿੱਚ ਵਿਜੀਲੈਸ ਪੜਤਾਲਾਂ ਆਰੰਭੀਆਂ ਗਈਆਂ ਹਨ ਤਾਂ ਜੋ ਲਾਏ ਗਏ ਦੋਸਾਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਸਕੇ। ਇਸੇ ਦੌਰਾਨ ਬਿਓਰੋ ਵਲੋਂ ਵੱਖ-ਵੱਖ ਅਦਾਲਤਾਂ ਵਿਚ 9 ਚਲਾਣ ਪੇਸ਼ ਕੀਤੇ ਗਏ ਅਤੇ 6 ਫੌਜਦਾਰੀ ਮੁਕੱਦਮੇ ਦਰਜ ਕੀਤੇ ਗਏ।






















