ਭੂਰਾ ਰਾਮ ਜੀ ਹਲਵਾਈ ਨਹੀਂ ਰਹੇ, ਅੰਤਿਮ ਸੰਸਕਾਰ ਮਾਨਸਾ ਵਿਖੇ ਅੱਜ
ਮਾਨਸਾ, 10 ਅਕਤੂਬਰ :( ਵਿਸ਼ਵ ਵਾਰਤਾ ) ਮਾਨਸਾ ਇਲਾਕੇ ਦੇ ਪ੍ਰਸਿੱਧ ਹਲਵਾਈ ਵਜੋਂ ਮਸ਼ਹੂਰ ਰਹੇ ਅਤੇ ਜ਼ਿਲ੍ਹਾ ਹਲਵਾਈ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਭੂਰਾ ਰਾਮ ਜੀ ਹਲਵਾਈ, ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਉਹ ਮਾਨਸਾ ਵਿੱਚ ਬੱਸ ਟਰਾਂਸਪੋਰਟ ਇੰਡਸਟਰੀ ਨਾਲ ਲੰਬੇ ਸਮੇਂ ਤੋਂ ਜੁੜੇ ਰਹੇ ਹਨ ਅਤੇ ਪ੍ਰਸਿੱਧ ਟਰਾਂਸਪੋਰਟਰ ਰਹੇ ਹਨ।
ਉਹ 82 ਸਾਲ ਦੇ ਸਨ ਅਤੇ ਅਚਾਨਕ ਹੀ ਦਿਲ ਦਾ ਦੌਰਾ ਪੈਣ ਕਾਰਨ ਰਾਤ ਪ੍ਰਲੋਕ ਸੁਧਾਰ ਗਏ। ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਰੱਜੀ ਰੂਹ ਇਨਸਾਨ ਸਨ। ਉਹ ਇਲਾਕੇ ਵਿੱਚ ਪੁੰਨ-ਦਾਨ ਲਈ ਮੋਹਰੀ ਲੋਕਾਂ ਵਿੱਚ ਮੰਨੇ ਜਾਂਦੇ ਸਨ। ਉਹ ਆਪਣੇ ਪਿੱਛੇ, ਸੁਪਤਨੀ ਤਿੰਨ ਪੁੱਤਰ, ਦੋ ਧੀਆਂ,ਪੋਤੇ-ਪੋਤੀਆਂ,ਦੋਹਤੇ-ਦੋਹਤੀਆਂ,ਰਿਸ਼ਤੇਦਾਰਾਂ ਅਤੇ ਅੰਗਾਂ-ਸਾਕਾਂ ਸਮੇਤ ਦੋਸਤਾਂ ਮਿੱਤਰਾਂ ਦਾ ਵੱਡਾ ਬਾਗ-ਬਗੀਚਾ ਛੱਡ ਗਏ ਹਨ।
ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਮਾਨਸਾ ਵਿਖੇ ਦੁਪਹਿਰ ਸਮੇਂ ਇੱਕ ਵਜੇ ਕੀਤਾ ਜਾਵੇਗਾ।
ਇਥੇ ਜ਼ਿਕਰਯੋਗ ਹੈ ਕਿ ਭੂਰਾ ਰਾਮ ਜੀ ਹਲਵਾਈ, ਕਾਂਗਰਸੀ ਨੇਤਾ ਸਤੀਸ ਕੁਮਾਰ ਪੱਪੀ, ਡਾ ਸੰਦੀਪ ਅਰੋੜਾ, ਅਤੇ ਸੰਜੀਵ ਅਰੋੜਾ ਦੇ ਪੂਜਨੀਕ ਪਿਤਾ ਜੀ ਹਨ, ਜੋ ਅੱਜਕਲ੍ਹ ਚੰਡੀਗੜ੍ਹ ਵਿਖੇ ਉਘੇ ਕਾਲੋਨਾਈਜ਼ਰ ਹਨ।