ਭੁੱਲਰ ਦੀ ਰਿਹਾਈ ਰੋਕਣ ਵਾਲੇ ਕੇਜਰੀਵਾਲ ਦਾ ਪੰਜਾਬੀ ਬੋਰੀ ਬਿਸਤਰਾ ਗੋਲ ਕਰ ਦੇਣਗੇ : ਭੋਮਾ
ਚੰਡੀਗੜ੍ਹ, 17ਜਨਵਰੀ(ਵਿਸ਼ਵ ਵਾਰਤਾ)ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਤੇ ਬੁਲਾਰੇ ਮਨਜੀਤ ਸਿੰਘ ਭੋਮਾ ਵਲੋਂ ਕੇਜਰੀਵਾਲ ਵਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਰੋਕਣ ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਇਹ ਬਦਲੇ ਵਿੱਚ ਸਿੱਖ ਤੇ ਪੰਜਾਬੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕੇਜਰੀਵਾਲ ਦਾ ਬੋਰੀ ਬਿਸਤਰਾ ਗੋਲ ਕਰ ਦੇਣਗੇ । ਉਹਨਾਂ ਕਿਹਾ ਕੇਜਰੀਵਾਲ ਦੀ ਮਾਨਸਿਕਤਾ ਵਿੱਚੋਂ ਪੰਜਾਬ ਤੇ ਪੰਥ ਵਿਰੋਧੀ ਅੱਗ ਡੁੱਲ ਡੁੱਲ ਬਾਹਰ ਆ ਰਹੀ ਹੈ । ਇਸ ਨੇ ਪਹਿਲਾਂ ਹੀ ਦਿੱਲੀ ਤੇ ਪੰਜਾਬ ਵਿੱਚੋ ਸਿੱਖ ਚਿਹਰੇ ਛਾਂਗ ਦਿੱਤੇ ਹਨ ਜਾਂ ਨੁੱਕਰੇ ਲਾ ਦਿੱਤੇ ਹਨ। ਆਪਣੇ ਆਪ ਨੂੰ ਪੰਜਾਬੀਆਂ ਦਾ ਵੱਧ ਹਿਤੈਸ਼ੀ ਕਹਿਣ ਵਾਲਾ ਆਪਣੀ ਕਰਨੀ ਕਰਕੇ ਪੰਜਾਬੀਆਂ ਦਾ ਤੇ ਖਾਸ ਕਰ ਸਿੱਖਾਂ ਦਾ ਕਿੰਨਾਂ ਵਿਰੋਧੀ ਹੈ ਇਸ ਗੱਲ ਤੋਂ ਸਾਬਤ ਹੁੰਦਾ ਹੈ ਕਿ ਕੇਜਰੀਵਾਲ ਤਿੰਨ ਵਾਰੀ ਪ੍ਰੋਫੈਸਰ ਭੁੱਲਰ ਦੀ ਰਿਹਾਈ ਸਬੰਧੀ ਗ੍ਰਹਿ ਮੰਤਰਾਲੇ ਦੀ ਫਾਈਲ ਦਾ ਵਿਰੋਧ ਕਰਕੇ ਵਾਪਿਸ ਭੇਜ ਚੁਕਾ ਹੈ ਤੇ ਹੁਣ ਚੋਥੀ ਵਾਰ ਫਾਈਲ ਕੇਜਰੀਵਾਲ ਦੇ ਦਸਤਖਤਾਂ ਨਾਲ ਰੱਦ ਕਰ ਦਿੱਤੀ ਗਈ ਹੈ । ਆਪਣੇ ਆਪ ਮੀਆਂ ਮਿੱਠੂ ਬਣ ਕੇ ਮਨੱਖੀ ਅਧਿਕਾਰਾਂ ਦਾ ਰਖਵਾਲਾ ਕਹਿਣ ਵਾਲਾਂ ਆਪ ਖੁਦ ਮਨੁੱਖੀ ਅਧਿਕਾਰਾਂ ਦਾ ਕਿੰਨਾਂ ਵੱਡਾ ਕਾਤਲ ਹੈ। ਹੁਣ ਜਦੋਂ ਕੇਂਦਰ ਸਰਕਾਰ ਸਜਾਵਾਂ ਭੁੱਗਤ ਚੁਕੇ ਸਿੰਘਾਂ ਨੂੰ, ਜੋ ਅਜੇ ਵੀ ਜੇਲ਼ਾਂ ਵਿੱਚ ਬੰਦ ਨੇ, ਰਿਹਾ ਕਰਨ ਦੀ ਨੀਯਤ ਨਾਲ ਸਾਰਥਿਕ ਕਦਮ ਚੁੱਕ ਰਹੀ ਹੈ ਤਾਂ ਕੇਜਰੀਵਾਲ ਵਰਗੇ ਮੁਤੱਸਬੀ ਮੁੱਖ ਮੰਤਰੀ ਰੋੜੇ ਅਟਕਾ ਰਹੇ ਹਨ। ਹੁਣ ਫੈਸਲਾ ਪੰਜਾਬੀਆਂ ਖਾਸਕਰ ਸਿੱਖਾਂ ਨੇ ਕਰਨਾਂ ਹੈ ਕਿ ਕੇਜਰੀਵਾਲ ਨੂੰ ਪੰਜਾਬ ਦੀ ਸਰਹੱਦ ਤੋਂ ਬਾਹਰ ਕਿਵੇਂ ਰਖਣਾ ਹੈ? ਸ੍ਰ ਭੋਮਾਂ ਨੇ ਪੰਜਾਬੀਆਂ ਖਾਸ ਕਰ ਸਿੱਖਾਂ ਨੂੰ ਝੰਜੋੜਦਿਆਂ ਕਿਹਾ ਕਿ ਦੇਖਿਉ ਕਿਤੇ ਮੁਫਤ ਦੀਆਂ ਸਹੂਲਤਾਂ ਤੇ ਕੁੱਝ ਸਿੱਕਿਆਂ ਦੇ ਲਾਲਚ ਵਿੱਚ ਆਕੇ ਪੰਜਾਬ ਤੇ ਪੰਥ ਨੂੰ ਕੇਜਰੀਵਾਲ ਵਰਗੇ ਔਰਂਗੇ ਦੀ ਝੋਲੀ ਨਾ ਪਾ ਦਿਆ ਜੇ।























