ਪੰਜਾਬ ਵਿਚ 108 ਐਂਬੂਲੇਂਸ ਚਲਾਉਣ ਵਾਲਿਆਂ ਨੂੰ ਸਮੇਂ ਤੇ ਤਨਖਾਹ ਨਾ ਹੀ ਤਰੱਕੀ
ਅੱਠ ਘੰਟੇ ਦੀ ਬਜਾਏ 12-12 ਘੰਟੇ ਡਿਯੂਟੀ ਲੈ ਰਿਹਾ ਠੇਕੇਦਾਰ
ਮੰਗਾਂ ਨਾ ਪੂਰੀ ਹੋਣ ਤੇ ਮਜਬੂਰਨ ਹੜਤਾਲ ਤੇ ਜਾਉਣ ਦਾ ਐਲਾਨ
ਚੰਡੀਗੜ੍ਹ, ਪੰਜਾਬ ਵਿਚ ਸੜਕ ਹਾਦਸਾ ਹੋਣ ਦੇ ਮਗਰੋਂ ਪੀੜਿਤਾਂ ਅਤੇ ਐਮਰਜੈਂਸੀ ਦੀ ਸਿਥਤਿ ਵਿਚ ਮਰੀਜਾਂ ਨੂੰ ਹਸਪਤਾਲ ਪੁਜਾਉਣ ਵਾਲੇ 108 ਐਮਬੂਲੈੰਸ ਡ੍ਰਾਇਵਰ ਅਤੇ ਕਰਮਚਾਰੀ ਨਿਜੀ ਕੰਪਨੀ ਦੀ ਨਿਖੇਦੀ ਦੇ ਚਲਦੇ ਭੁੱਖੇ ਮਰਣ ਦੀ ਕਗਾਰ ਤੇ ਹਨ ।ਐਮਰਜੇਂਸੀ ਸਿਥਤਿ ਵਿਚ ਅਪਣੀ ਜਾਨ ਜੌਖਮ ਵਿਚ ਪਾ ਕੇ ਮਰੀਜਾਂ ਨੂੰ ਹਸਪਤਾਲ ਤਕ ਲੈ ਜਾਉਣ ਵਾਲੇ ਡ੍ਰਾਇਵਰਾਂ ਅਤੇ ਕਰਮਚਾਰਿਆਂ ਨੂੰ ਨਾ ਤੇ ਸਮੇਂ ਤੇ ਤਨਖਾਹ ਮਿਲਦੀ ਹੈ ਨਾ ਹੀ ਉਨ੍ਹਾਂ ਨੂੰ ਕੋਈ ਤਰੱਕੀ ਦਿਤੀ ਜਾਂਦੀ ਹੈ । ਇੰਪਲਾਇਜ ਐਸੋਸਿਐਸ਼ਨ 108ਪੰਜਾਬ ਦੇ ਪ੍ਰਧਾਨ ਦਲਜੀਤ ਸਿੰਘ ਅਤੇ ਚੈਅਰਮੇਨ ਵਿਕਰਮਜੀਤ ਸਿੰਘ ਨੇ ਅੱਜ ਇਕ ਪ੍ਰੇਸ਼ ਕਾਂਫਰੇਂਸ ‘ਚ ਦਸਿਆ ਕਿ ਸਾਲ 2011 ਵਿਚ ਸਰਕਾਰ ਦੁਆਰਾ 108 ਐਂਬੂਲੇਂਸ ਸੇਵਾ ਦੇ ਹੇਠ 242 ਐਂਬੂਲੇਂਸ ਗੱਡਿਆਂ ਨੂੰ ਸੜਕ ਤੇ ਉਤਾਰਿਆ ਗਿਆ ਸੀ । ਇਸਦੇ ਸੰਚਾਲਨ ਦੀ ਜਿੱਮੇਵਾਰੀ ਇਕ ਕੰਪਨੀ ਨੂੰ ਸੋਂਪੀ ਗਈ ਸੀ । ਇਸ ਕੰਪਨੀ ਨੂੰ ਪਹਿਲਾਂ ਹੀ ਰਾਜਸਥਾਨ ਅਤੇ ਹੋਰ ਕਈ ਸੁਬਿਆਂ ਤੋਂ ਬਲੈਕ ਲਿਸਟ ਕਰ ਦਿਤਾ ਗਿਆ ਹੈ ।
ਉਨ੍ਹਾਂ ਨੇ ਦਸਿਆ ਕਿ ਇਨਾਂ੍ਹ ਗੱਡਿਆਂ ‘ਚ 1100 ਤੋਂ ਵੱਧ ਡ੍ਰਾਇਵਰ ਅਤੇ ਐਮਰਜੇਂਸੀ ਮੈਡੀਕਲ ਟ੍ਰੀਟਮੇਂਟ (ਈਐਮਟੀ) ਕਰਮਚਾਰੀ ਦੀ ਤੈਨਾਤੀ ਕੀਤੀ ਗਈ ਸੀ । ਉਨ੍ਹਾਂ ਦਸਿਆ ਕਿ ਸੰਬੰਧਤ ਕੰਪਨੀ ਦੁਆਰਾ ਉਨ੍ਹਾਂ ਕੋਲ ਅੱਠ ਘੰਟੇ ਦੀ ਬਜਾਏ 12-12 ਘੰਟੇ ਕੰਮ ਲਿਤਾ ਜਾ ਰਿਹਾ ਹੈ । ਵਰਤਮਾਨ ਵਿਚ ਇਨ੍ਹਾਂ ਐਂਬੂਲੇਂਸ ਡ੍ਰਾਇਵਰਾਂ ਦੇ ਡ੍ਰਾਇਵਰਾਂ ਨੂੰ 8500 ਰੁਪਏ ਅਤੇ ਈਐਮਟੀ ਨੂੰ 9200 ਰੁਪਏ ਦੀ ਤਨਖਾਹ ਦਿਤੀ ਜਾ ਰਹੀ ਹੈ ।
ਪ੍ਰੈਸ ਕਾਂਨਫੇਂਸ ਵਿਚ ਮੌਜੂਦ ਯੂਨਾਇਟਿਡ ਹਿਯੂਮਨ ਰਾਇਟਸ ਦੇ ਪਰਮੁਖ ਰੋਹਿਤ ਮੱਕੜ ਅਤੇ ਕਨਵੀਨਰ ਜਗਦੀਪ ਰਾਣਾ ਨੇ ਦਸਿਆਂ ਕਿ ਸਰਕਾਰ ਦੁਆਰਾ ਸੰਬੰਧਤ ਕੰਪਨੀ ਨੂੰ ਹਰੇਕ ਐਂਬੂਲੇਂਸ ਤੇ ਇਕ ਲੱਖ 42 ਹਜਾਰ ਰੁਪਏ ਦੀ ਅਦਾਇਗੀ ਦਿਤੀ ਜਾ ਰਹੀ ਹੈ ਜਦਕਿ ਕੰਪਨੀ ਵਲੋਂ ਕੋਈ ਵੀ ਕਰਮਚਾਰਿਆਂ ਦੀ ਤਨਖਾਹ ਵਿਚ ਕੋਈ ਵਾਧਾ ਨਹੀਂ ਕੀਤਾ ਜਾ ਰਿਹਾ ਹੈ । ਕਰਮਚਾਰਿਆਂ ਨੂੰ ਬੇਵਜਾਂ੍ਹ ਹੀ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ ਜਿਸਦਾ ਉਹ ਵਿਰੋਧ ਕਰਦੇ ਹਨ।
ਪੰਜਾਬ ਸਰਕਾਰ ਤੋਂ ਕਰਮਚਾਰਿਆਂ ਨੂੰ ਅਪਣੇ ਹੇਠ ਲਿਤੇ ਜਾਣ ਦੀ ਮੰਗ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਐਂਬੁਲੇਂਸ ਡ੍ਰਾਇਵਰ ਅਪਣੀ ਜਾਨ ਜੋਖਮ ਵਿਚ ਪਾ ਕੇ ਗੱਡਿਆਂ ਚਲਾਉਂਦੇ ਹਨ । ਕੰਪਨੀ ਵਲੋਂ ਨਿਅਮਾਂ ਦੇ ਬਾਵਜੂਦ ਅੱਜ ਤਕ ਕਿਸੇ ਵੀ ਕਰਮਚਾਰੀ ਨੂੰ ਬੀਮਾ ਸੁਵਿਧਾ ਨਹੀਂ ਦਿਤੀ ਗਈ ਹੈ । ਇਸਦੇ ਉਲਟ ਸਰਕਾਰ ਦੂਆਰਾ ਜਵਾਬ ਤਲਬ ਕੀਤੇ ਜਾਣ ਤੇ ਕੰਪਨੀ ਸਾਰੇ ਡ੍ਰਾਇਵਰਾਂ ਦਾ ਬੀਮਾ ਕਰਵਾਉਣ ਦਾ ਦਾਵਾ ਕਰ ਰਹੀ ਹੈ । ਉਨ੍ਹਾਂ ਨੇ ਦਸਿਆ ਕਿ ਐਂਬੁਲੇਂਸ ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਅਕਸਰ ਬੀਮਾਰੀ ਦੀ ਚਪੇਟ ਤੇ ਆਉਣ ਦਾ ਖਤਰਾ ਰਹਿੰਦਾ ਹੈ ਲੇਕਨ ਪੰਜਾਬ ਵਿਚ ਕੰਪਨੀ ਵਲੋਂ ਅੱਠ ਸਾਲ ਤੋਂ ਕੇਵਲ ਇਕ ਹੀ ਬੀਮਾਰੀ ਦੇ ਬਚਾਵ ਦੇ ਟੀਕੇ ਲਾਏ ਜਾ ਰਹੇ ਹਨ।
ਕਰਮਚਾਰੀ ਨੇਤਾਵਾਂ ਨੇ ਦਸਿਆ ਕਿ ਉਹ ਪੰਜਾਬ ਸਰਕਾਰ ਤੋ ਲੰਬੇ ਸਮੇਂ ਤੋਂ ਮੰਗ ਕਰਦੀ ਆ ਰਹੀ ਹੈ ਕਿ ਸਾਰੇ ਕਰਮਚਾਰੀ ਜਾਂ ਐਂਬੁਲੇਂਸ ਸੇਵਾ ਦਾ ਸੰਚਾਲਨ ਅਪਣੇ ਹੇਠ ਲੈ ਲੇਵੇ ਨਹੀਂ ਤਾਂ ਸਰਕਾਰੀ ਕਰਮਚਾਰਿਆਂ ਦਾ ਮਿਨਿਮਮ ਵੈਜ ਯਕੀਨੀ ਬਣਾਇਆ ਜਾਵੇ। ਕਰਮਚਾਰਿਆਂ ਨੇ ਦਸਿਆ ਕਿ ਉਨਾਂ੍ਹ ਦੁਆਰਾ ਕੰਪਨੀ ਦੇ ਖਿਲਾਫ ਸਰਕਾਰ ਅਤੇ ਵਿਜਿਲੈਂਸ ਬਿਯੂਰੋ ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ ਪ੍ਰੰਤੂ ਹੁਣ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ।ਕਰਮਚਾਰੀਆਂ ਨੇਤਾਵਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਇਹ ਮੰਗਾਂ ਪੂਰੀ ਨਹੀਂ ਹੋਈ ਜਾਂ ਸਰਕਾਰ ਨੇ ਇਹ ਟੇਂਡਰ ਰੱਦ ਨਹੀਂ ਕੀਤਾ ਤਾਂ ਉਹ ਹੜਤਾਲ ਤੇ ਜਾਉਣ ਲਈ ਮਜਬੂਰ ਹੋ ਜਾਣਗੇਂ ਜਿਸਦੀ ਜਿੱਮਵਾਰੀ ਨਿਜੀ ਕੰਪਨੀ ਅਤੇ ਸਰਕਾਰ ਦੀ ਹੋਵੇਗੀ ।